ਪ੍ਰਸ਼ੰਸਕਾਂ ਨੂੰ ਗੈਰੀ ਸੰਧੂ ਨੇ ਦਿੱਤਾ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ (ਵੀਡੀਓ)

6/17/2020 11:34:47 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੈਰੀ ਸੰਧੂ ਜੋ ਕਿ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਗੈਰੀ ਸੰਧੂ ਨੇ ਆਪਣੇ ਨਵੇਂ ਗੀਤ ਦੀ ਇੱਕ ਛੋਟੀ ਜਿਹੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਦਰਸ਼ਕ ਗੀਤ ਲਈ ਉਤਸੁਕ ਨਜ਼ਰ ਆ ਰਹੇ ਹਨ। ਫ਼ਿਲਹਾਲ ਹੁਣ ਤੱਕ ਗੈਰੀ ਸੰਧੂ ਨੇ ਗੀਤ ਦੇ ਟਾਈਟਲ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ, ਸਿਰਫ਼ ਉਨ੍ਹਾਂ ਨੇ ਕੈਪਸ਼ਨ 'ਚ ਇਹ ਲਿਖਿਆ ਹੈ ਕਿ 'ਬਹੁਤ ਜਲਦ ਫਰੇਸ਼ ਮੀਡੀਆ ਰਿਕਾਡਸ 'ਤੇ ਆਉਣ ਵਾਲਾ ਹੈ।' ਕੋਰੋਨਾ ਵਾਇਰਸ ਕਰਕੇ ਲਗਭਗ ਸਾਰੇ ਹੀ ਦੇਸ਼ਾਂ ਦੀ ਇੰਟਰਨੈਸ਼ਨਲ ਫਲਾਈਟਸ ਬੰਦ ਹਨ, ਜਿਸ ਕਰਕੇ ਗੈਰੀ ਸੰਧੂ ਵੀ ਵਿਦੇਸ਼ ਹੀ ਰਹਿ ਰਹੇ ਹਨ। ਉਹ ਉਥੋਂ ਲਾਈਵ ਹੋ ਕੇ ਪੰਜਾਬੀ ਕਾਲਾਕਾਰਾਂ ਨਾਲ ਗੱਲਬਾਤਾਂ ਕਰਦੇ ਹੋਏ ਵਿਖਾਈ ਦਿੰਦੇ ਰਹਿੰਦੇ ਹਨ।

 
 
 
 
 
 
 
 
 
 
 
 
 
 

Fresh media records soon land 🔥

A post shared by Garry Sandhu (@officialgarrysandhu) on Jun 15, 2020 at 7:15am PDT

ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਜਿਵੇਂ 'ਯਾਹ ਬੇਬੀ', 'ਵੱਲ੍ਹਾ', 'ਲਾਈਕ ਯੂ', 'ਲੱਡੂ', 'ਰੱਬ ਜਾਣੇ', 'ਜਾ ਨੀ ਜਾ', 'ਟੇਚੀ' ਵਰਗੇ ਕਈ ਸ਼ਾਨਦਾਰ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ 'ਚੱਲ ਮੇਰਾ ਪੁੱਤ 2' ਦੇ ਨਾਲ ਇੱਕ ਵਾਰ ਫਿਰ ਤੋਂ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਹਨ। ਜਦੋਂ ਹਲਾਤ ਠੀਕ ਹੋ ਜਾਣਗੇ ਤਾਂ ਇਸ ਫ਼ਿਲਮ ਨੂੰ ਮੁੜ ਤੋਂ ਪੰਜਾਬ 'ਚ ਰਿਲੀਜ਼ ਕੀਤਾ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News