ਕਰਨ ਔਜਲਾ ਦੇ ਗੀਤ ''ਇੰਕ'' ਦਾ ਟੀਜ਼ਰ ਆਊਟ, ਦੇਖੋ ਸ਼ਾਨਦਾਰ ਵੀਡੀਓ
10/16/2019 10:42:38 AM

ਜਲੰਧਰ (ਬਿਊਰੋ) — ਗੀਤਾਂ ਦੀ ਮਸ਼ੀਨ ਨਾਂ ਨਾਲ ਜਾਣੇ ਜਾਣ ਵਾਲੇ ਕਰਨ ਔਜਲਾ ਜੋ ਕਿ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ। ਇਕ ਵਾਰ ਫਿਰ ਕਰਨ ਔਜਲਾ ਹੁਣ 'ਇੰਕ' ਗੀਤ ਨਾਲ ਧਮਾਲ ਮਚਾਉਣ ਆ ਰਹੇ ਹਨ, ਜਿਸ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਕਰਨ ਔਜਲਾ ਦੇ ਇਸ ਗੀਤ ਟੀਜ਼ਰ ਕਾਫੀ ਜ਼ਬਰਦਸਤ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਗੀਤ ਕਿਹੋ ਜਿਹਾ ਹੋਣ ਵਾਲਾ ਹੈ। ਗੀਤ ਦੇ ਟੀਜ਼ਰ 'ਚ ਕਰਨ ਔਜਲਾ ਆਪਣੇ ਹਾਰਡ ਵਰਕ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਰਨ ਔਜਲਾ ਦਾ ਇਹ ਗੀਤ 17 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਹੈ। ਆਪਣੇ ਜ਼ਿਆਦਾਤਰ ਗੀਤਾਂ ਦੀ ਤਰ੍ਹਾਂ ਇਸ ਗੀਤ ਦੇ ਬੋਲ ਅਤੇ ਕੰਪੋਜ਼ ਖੁਦ ਕਰਨ ਔਜਲਾ ਨੇ ਕੀਤਾ ਹੈ। ਜੇ ਸਟੈਟਿਕ ਨੇ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ, ਜਿਸ ਦੀ ਵੀਡੀਓ ਰੁਪਨ ਬੱਲ ਵਲੋਂ ਬਣਾਈ ਜਾ ਰਹੀ ਹੈ। ਇਹ ਗੀਤ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕਰਨ ਔਜਲਾ 'ਡੌਂਟ ਲੁੱਕ', 'ਨੋ ਨੀਡ', 'ਹਿਸਾਬ', 'ਕੋਈ ਚੱਕਰ ਨੀ', 'ਫੈਕਟਸ' ਵਰਗੇ ਬਹੁਤ ਸਾਰੇ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਇਸ ਤੋਂ ਇਲਾਵਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰਾਂ ਨਾਲ ਕੋਲੈਬੋਰੇਟ ਵੀ ਕਰ ਚੁੱਕੇ ਹਨ, ਜਿੰਨ੍ਹਾਂ 'ਚ ਬੋਹੇਮੀਆ, ਦੀਪ ਜੰਡੂ, ਦਿਲਪ੍ਰੀਤ ਢਿੱਲੋਂ ਵਰਗੇ ਗਾਇਕਾਵਾਂ ਦੇ ਨਾਂ ਸ਼ਾਮਲ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ