ਰੈਪਰ ਬਾਦਸ਼ਾਹ ''ਤੇ ਲੱਗਾ ''ਗੇਂਦਾ ਫੂਲ'' ਕਾਪੀ ਕਰਨ ਦਾ ਦੋਸ਼

4/1/2020 12:07:34 PM

ਜਲੰਧਰ (ਵੈੱਬ ਡੈਸਕ) -  'ਲੌਕ ਡਾਊਨ' ਦੌਰਾਨ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਡੀਜ਼ ਤੇ ਰੈਪਰ ਬਾਦਸ਼ਾਹ ਦੀਆਂ ਮੁਸ਼ਿਕਲਾਂ ਵਧ ਗਈਆਂ ਹਨ। ਹਾਲ ਹੀ ਵਿਚ ਜੈਕਲੀਨ ਤੇ ਬਾਦਸ਼ਾਹ ਦਾ ਨਵਾਂ ਗੀਤ 'ਗੇਂਦਾ ਫੂਲ' ਰਿਲੀਜ਼ ਹੋਇਆ ਹੈ। ਇਸ ਗੀਤ ਵਿਚ ਜੈਕਲੀਨ ਦਾ ਬੇਹੱਦ ਹੌਟ ਅੰਦਾਜ਼ ਦੇਖਣ ਨੂੰ ਮਿਲਿਆ। ਉਥੇ ਹੀ ਬਾਦਸ਼ਾਹ  ਨੇ ਆਪਣੀ ਪ੍ਰੇਜੈਂਸ ਨਾਲ ਫੈਨਜ਼ ਨੂੰ  ਖੁਸ਼ ਕਰਨ ਵਿਚ ਕਾਮਯਾਬ ਰਹੇ ਪਰ ਇਸ ਦੌਰਾਨ ਇਸ ਗੀਤ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ।

PunjabKesari
ਦਰਅਸਲ, ਜੈਕਲੀਨ ਤੇ ਬਾਦਸ਼ਾਹ ਦਾ ਇਹ ਗੀਤ ਇਕ ਲੋਕ ਗਾਇਕ ਰਤਨ ਕਾਹਿਰ ਦਾ ਕਾਪੀ ਹੈ। ਗਾਇਕ ਰਤਨ ਕਾਹਿਰ 70 ਦੇ ਦਹਾਕੇ ਦਾ ਇਹ ਗੀਤ ਬੰਗਾਲੀਆਂ ਵਿਚ ਕਾਫੀ ਚਰਚਿਤ ਹੈ। ਰਤਨ ਨੇ ਦੋਵਾਂ ਕਲਾਕਾਰਾਂ 'ਤੇ ਉਨ੍ਹਾਂ ਦੇ ਗੀਤ ਨੂੰ ਕਾਪੀ ਕਰਨ ਦਾ ਦੋਸ਼ ਲਾਇਆ ਹੈ। ਗੀਤ ਦੇ ਕੁਝ ਬੰਗਾਲੀ ਬੋਲ ਅਸਲ ਫੋਕ ਗੀਤ 'ਬੋਰਲੋਕਰਨ ਬਿਟਲੋ' ਨਾਲ ਮਿਲਦੇ ਹਨ । ਬੰਗਾਲੀ ਫੋਕ ਗੀਤ ਦੇ ਅਸਲ ਲੇਖਕ ਨੇ ਕ੍ਰੈਡਿਟ ਨਾ ਦੇਣ ਦਾ ਦੋਸ਼ ਲਾਇਆ ਹੈ, ਜੋ ਕਿ ਕਾਪੀ ਰਾਈਟ ਐਕਟ ਦੀ ਉਲੰਘਣਾ ਹੈ। ਬੰਗਾਲੀ ਗੀਤ ਨੂੰ ਰਤਨ ਕਾਹਿਰ ਨੇ ਲਿਖਿਆ ਹੈ।

 
 
 
 
 
 
 
 
 
 
 
 
 
 

Please read

A post shared by BADSHAH (@badboyshah) on Mar 31, 2020 at 8:42am PDT


ਦੱਸਣਯੋਗ ਹੈ ਕਿ ਇਸ ਸੰਬਧਿਤ ਇਕ ਵਿਅਕਤੀ ਨੇ ਟਵੀਟ ਕੀਤਾ, ''ਗੇਂਦਾ ਫੂਲ ਲੋਕ ਗਾਇਕ ਰਤਨ ਕਾਹਿਰ ਦਾ ਮਸ਼ਹੂਰ ਗੀਤ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਬਾਦਸ਼ਾਹ ਖਿਲਾਫ ਕੇਸ ਕਰਨ। ਕੀ ਇਸ ਗੀਤ ਦੇ ਬੋਲ ਅਤੇ ਮਿਊਜ਼ਿਕ ਉਨ੍ਹਾਂ ਦਾ ਹੈ?'' ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News