B''Day Spl: ਦੱਖਣੀ ਫਿਲਮਾਂ ਤੋਂ ਲੈ ਕੇ ਬਾਲੀਵੁੱਡ ਤੱਕ ਜੈਨੇਲੀਆ ਨੇ ਇੰਝ ਬਣਾਈ ਵੱਖਰੀ ਪਛਾਣ

8/5/2019 12:08:46 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਜੈਨੇਲੀਆ ਡਿਸੂਜ਼ਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਇੰਡਸਟਰੀ 'ਚ ਫਿਮਲ 'ਜਾਨੇ ਤੂੰ ਯਾ ਨਾ ਜਾਨੇ' 'ਚ ਆਦਿਤੀ ਦੇ ਕਿਰਦਾਰ 'ਚ ਜੈਨੇਲੀਆ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਅੱਜ ਅਸੀਂ ਉਨ੍ਹਾਂ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ।
PunjabKesari

ਫਿਲਮੀ ਕਰੀਅਰ

ਬਾਲੀਵੁੱਡ 'ਚ ਭਾਵੇ ਜੈਨੇਲੀਆ ਨੂੰ ਪਛਾਣ 2005 'ਚ ਆਈ ਫਿਲਮ 'ਜਾਨੇ ਤੂੰ ਯਾ ਨਾ ਜਾਨੇ' ਨਾਲ ਮਿਲੀ ਹੋਵੇ ਪਰ ਤਾਮਿਲ ਅਤੇ ਤੇਲਗੂ ਸਿਨੇਮਾ 'ਚ ਜੈਨੇਲੀਆ ਦਾ ਨਾਂ ਕਾਫੀ ਮਸ਼ਹੂਰ ਹੈ। ਹਿੰਦੀ ਫਿਲਮਾਂ ਤੋਂ ਪਹਿਲਾਂ ਜੈਨੇਲੀਆ ਨੇ ਆਪਣੇ ਪੈਰ ਉੱਥੇ ਜਮਾ ਲਏ ਸਨ।
PunjabKesari
ਜੇਨੇਲੀਆ ਦੀ ਪਹਿਲੀ ਤਾਮਿਲ ਫਿਲਮ 'ਬਵਾਏਜ਼' 2003 'ਚ ਆਈ ਸੀ। ਇਸ 'ਚ ਉਨ੍ਹਾਂ ਇਕ ਅਮੀਰ ਲੜਕੀ ਦਾ ਕਿਰਦਾਰ ਨਿਭਾਇਆ ਸੀ, ਜਿਸ 'ਚ ਇਕ ਸਾਧਾਰਨ ਪਰਿਵਾਰ ਦੇ ਲੜਕੇ ਨਾਲ ਪਿਆਰ ਹੋ ਜਾਂਦਾ ਹੈ।
PunjabKesari
ਤੇਲਗੂ ਫਿਲਮ 'ਹੈਪੀ' ਤੋਂ ਬਾਅਦ ਜੈਨੇਲੀਆ ਦੇ ਫੈਨਜ਼ ਦੀ ਗਿਣਤੀ ਵੱਧ ਗਈ ਸੀ। ਇਸ ਫਿਲਮ 'ਚ ਜੈਨੇਲੀਆ ਨੇ ਹਸੀਨੀ ਰਾਓ ਦਾ ਕਿਰਦਾਰ ਨਿਭਾਇਆ ਸੀ।
PunjabKesari

ਵਿਆਹੁਤਾ ਜ਼ਿੰਦਗੀ

ਜੈਨੇਲੀਆ ਸਾਲ 2012 'ਚ ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਦੱਸ ਦੇਈਏ ਕਿ ਹੁਣ ਇਨ੍ਹਾਂ ਦੋਵਾਂ ਦੇ ਦੋ ਬੇਟੇ ਵੀ ਹਨ। ਕਰੀਬ 35 ਫਿਲਮਾਂ 'ਚ ਕੰਮ ਕਰ ਚੁੱਕੀ ਜੈਨੇਲੀਆ ਆਪਣੀ ਅਦਾਕਾਰੀ ਕਰਕੇ ਕਈ ਐਵਾਰਡਜ਼ ਜਿੱਤ ਚੁੱਕੀ ਹੈ।
PunjabKesari
'ਜਾਨੇ ਤੂੰ ਯਾ ਜਾਨੇ ਨਾ' ਲਈ 'ਸਟਾਰ ਸਕ੍ਰੀਨ ਐਵਾਰਡਸ' ਵਲੋਂਡ ਡੈਨੇਲੀਆ 'ਬੈਸਟ ਅਭਿਨੇਤਰੀ' ਦਾ ਖਿਤਾਬ ਵੀ ਆਪਣੇ ਨਾਂ ਕਰ ਚੁੱਕੀ ਹੈ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News