''ਸਾਥ ਨਿਭਾਨਾ ਸਾਥੀਆ'' ਦੀ ''ਛੋਟੀ ਬਹੂ'' ਇਸ ਆਲੀਸ਼ਾਨ ਘਰ ''ਚ ਰਹਿੰਦੀ ਹੈ (ਦੇਖੋ ਤਸਵੀਰਾਂ)

2/22/2017 3:15:47 PM

ਮੁੰਬਈ— ਘਰ-ਘਰ ''ਚ ''ਗੋਪੀ ਬਹੂ'' ਨਾਂ ਨਾਲ ਮਸ਼ਹੂਰ ਹੋਈ ਜਿਆ ਮਾਨੇਕ ਲੰਬੇ ਸਮੇਂ ਤੋਂ ਪਰਦੇ ''ਤੋਂ ਗਾਇਬ ਹੈ। ਅਪ੍ਰੈਲ 2016 ''ਚ ਇੱਕ ਲੀਡਿੰਗ ਮੀਡੀਆ ਹਾਊਸ ਨੇ ਦਾਵਾ ਕੀਤਾ ਸੀ ਕਿ, ਉਹ ਮੁੜ ਟੀ. ਵੀ. ਸੀਰੀਅਲ ''ਸਾਥ ਨਿਭਾਨਾ ਸਾਥੀਆ'' ''ਚ ਵਾਪਸੀ ਕਰ ਸਕਦੀ ਹੈ। ਜਦੋਂਕਿ, ਅਜਿਹਾ ਕੁਝ ਵੀ ਨਹੀਂ ਹੋਇਆ। ਸੂਤਰਾਂ ਮੁਤਾਬਕ ਹੁਣ ਉਸ ਦੇ ਕੋਲ ਕੋਈ ਕੰਮ ਨਹੀਂ ਹੈ। ਜਿਆ ਮੁੰਬਈ ''ਚ ਮਲਾੜ ਸਥਿਤ ਇੱਕ ਅਪਾਰਟਮੈਂਟ ਦੇ 16ਵੇਂ ਫਲੋਰ ''ਤੇ 2 ਬੀ. ਐੱਚ. ਕੇ. ਫਲੈਟ ''ਚ ਰਹਿੰਦੀ ਹੈ।

4 ਸਾਲ ਪਹਿਲੇ ਖਰੀਦਿਆਂ ਸੀ ਇਹ ਫਲੈਟ...
ਜਿਆ ਨੇ ਆਪਣਾ ਇਹ ਡ੍ਰੀਮ ਹਾਊਸ ਸਾਲ 2013 ''ਚ ਖਰੀਦਿਆ ਸੀ। ਇੱਕ ਇੰਟਰਵਿਊ ''ਚ ਉਨ੍ਹਾਂ ਨੇ ਕਿਹਾ ਸੀ, ''ਪਹਿਲਾਂ ਮੈਂ ਮੀਰਾ ਰੋਡ ''ਤੇ 1 ਬੀ. ਐੱਚ. ਕੇ. ਫਲੈਟ ''ਚ ਰਹਿੰਦੀ ਸੀ ਅਤੇ ਮੇਰੀ ਸੁਪਨਾ ਸੀ ਕਿ ਮੇਰਾ ਆਪਣਾ ਇੱਕ ਵੱਡਾ ਘਰ ਹੋਵੇ। ਫਾਇਨਲੀ, ਇਹ ਇੱਛਾ ਪੂਰੀ ਹੋ ਗਈ।''
ਆਖਿਰੀ ਵਾਰ ''ਜਿਨੀ ਔਰ ਜੂਜੂ'' ''ਚ ਨਜ਼ਰ ਆਈ ਸੀ ਜਿਆ...
ਜਿਆ ਜਦੋਂ ''ਸਾਥ ਨਿਭਾਨਾ ਸਾਥੀਆ'' ''ਚ ਗੋਪੀ ਬਾਹੂ ਦਾ ਕਿਰਦਾਰ ਨਿਭਾਅ ਰਹੀ ਸੀ ਤਾਂ ਉਨ੍ਹਾਂ ਨੇ ਇੱਕ ਹੋਰ ਚੈਨਲ ਦੇ ਡਾਂਸਿੰਗ ਰਿਐਲਿਟੀ ਸ਼ੋਅ ''ਝਲਕ ਦਿਖਲਾ ਜਾ 5'' ''ਚ ਹਿੱਸਾ ਲਿਆ ਸੀ। ਕਿਹਾ ਜਾਂਦਾ ਹੈ ਕਿ, ਇਸ ਦੌਰਾਨ ''ਸਾਥ ਨਿਭਾਨਾ ਸਾਥੀਆ'' ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਆਖਿਰੀ ਵਾਰ ਉਨ੍ਹਾਂ ਨੇ ਕਾਮੇਡੀ ਸੀਰੀਅਲ ''ਜੀਨੀ ਔਰ ਜੂਜੂ'' ''ਚ ਅਲੀ ਅਸਗਰ ਨਾਲ ਦੇਖਿਆ ਗਿਆ ਸੀ ਪਰ ਇਸ ਸ਼ੋਅ ਤੋਂ ਵੀ ਉਹ ਜਲਦੀ ਬਾਹਰ ਹੋ ਗਈ ਸੀ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News