ਅੰਦਰੋਂ ਅਜਿਹਾ ਦਿਖਦਾ ਹੈ 'ਗੋਪੀ ਬਹੂ' ਦਾ 2 ਬੀ. ਐੱਚ. ਕੇ. ਫਲੈਟ (ਦੇਖੋ ਤਸਵੀਰਾਂ)

2/19/2018 2:20:43 PM

ਮੁੰਬਈ (ਬਿਊਰੋ)— ਘਰ-ਘਰ 'ਚ 'ਗੋਪੀ ਬਹੂ' ਦੇ ਨਾਂ ਨਾਲ ਪ੍ਰਸਿੱਧ ਜਿਆ ਮਾਨੇਕ 32 ਸਾਲ ਦੀ ਹੋ ਚੁੱਕੀ ਹੈ। ਹਾਲਾਂਕਿ ਉਹ ਲੰਮੇ ਸਮੇਂ ਤੋਂ ਪਰਦੇ ਤੋਂ ਗਾਇਬ ਹੈ। ਅਪ੍ਰੈਲ, 2018 'ਚ ਇਕ ਲੀਡਿੰਗ ਮੀਡੀਆ ਹਾਊਸ ਨੇ ਦਾਅਵਾ ਕੀਤਾ ਸੀ ਕਿ ਉਹ ਮੁੜ 'ਸਾਥ ਨਿਭਾਨਾ ਸਾਥੀਆ' 'ਚ ਵਾਪਸੀ ਕਰ ਸਕਦੀ ਹੈ ਪਰ ਅਜਿਹਾ ਕੁਝ ਨਹੀਂ ਹੋਇਆ।
PunjabKesari
ਖਬਰਾਂ ਦੀ ਮੰਨੀਏ ਤਾਂ ਅਜੇ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ। ਦੱਸਣਯੋਗ ਹੈ ਕਿ ਜਿਆ ਮੁੰਬਈ 'ਚ ਮਲਾੜ ਸਥਿਤ ਇਕ ਅਪਾਰਟਮੈਂਟ ਦੇ 16ਵੇਂ ਫਲੋਰ 'ਤੇ 2 ਬੀ. ਐੱਚ. ਕੇ. ਫਲੈਟ 'ਚ ਰਹਿੰਦੀ ਹੈ।
PunjabKesari
ਰਿਪੋਰਟਸ ਮੁਤਾਬਕ ਜਿਆ ਨੇ ਆਪਣਾ ਇਹ ਡਰੀਮ ਹਾਊਸ 2013 'ਚ ਖਰੀਦਿਆ ਸੀ। ਇਕ ਇੰਟਰਵਿਊ 'ਚ ਉਸ ਨੇ ਕਿਹਾ ਸੀ, 'ਪਹਿਲਾਂ ਮੈਂ ਮੀਰਾ ਰੋਡ 'ਤੇ 1 ਬੀ. ਐੱਚ. ਕੇ. ਫਲੈਟ 'ਚ ਰਹਿੰਦੀ ਸੀ ਤੇ ਮੇਰੀ ਤਮੰਨਾ ਖੁਦ ਦਾ ਇਕ ਵੱਡਾ ਜਿਹਾ ਘਰ ਖਰੀਦਣ ਦੀ ਸੀ।
PunjabKesari
ਆਖਿਰਕਾਰ ਇਹ ਇੱਛਾ ਪੂਰੀ ਹੋ ਗਈ।' ਜਿਆ ਨੇ ਇਸ ਦੌਰਾਨ ਇਹ ਵੀ ਦੱਸਿਆ ਸੀ ਕਿ ਦੋ ਬੈੱਡਰੂਮ 'ਚੋਂ ਇਕ ਉਨ੍ਹਾਂ ਲਈ ਤੇ ਦੂਜਾ ਮਾਪਿਆਂ ਲਈ ਰਿਜ਼ਰਵ ਹੈ।
PunjabKesari
ਜਿਆ ਜਦੋਂ 'ਸਾਥ ਨਿਭਾਨਾ ਸਾਥੀਆ' 'ਚ ਗੋਪੀ ਬਹੂ ਦਾ ਰੋਲ ਕਰ ਰਹੀ ਸੀ, ਉਦੋਂ ਉਸ ਨੇ ਇਕ ਹੋਰ ਚੈਨਲ ਦੇ ਡਾਂਸਿੰਗ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 5' 'ਚ ਹਿੱਸਾ ਲਿਆ।
PunjabKesari
ਕਿਹਾ ਜਾਂਦਾ ਹੈ ਕਿ ਇਸ ਦੇ ਚਲਦਿਆਂ ਉਸ ਨੂੰ 'ਸਾਥ ਨਿਭਾਨਾ ਸਾਥੀਆ' 'ਚੋਂ ਕੱਢ ਦਿੱਤਾ ਗਿਆ। ਆਖਰੀ ਵਾਰ ਉਸ ਨੂੰ ਕਾਮੇਡੀ ਸੀਰੀਅਲ 'ਜੀਨੀ ਔਰ ਜੁਜੂ' 'ਚ ਅਲੀ ਅਸਗਰ ਨਾਲ ਦੇਖਿਆ ਗਿਆ ਸੀ ਪਰ ਇਸ ਸ਼ੋਅ ਤੋਂ ਵੀ ਛੇਤੀ ਹੀ ਉਹ ਬਾਹਰ ਹੋ ਗਈ।
PunjabKesari
ਜਿਆ ਮਾਨੇਕ ਨੇ 'ਨਾ ਘਰ ਕੇ ਨਾ ਘਾਟ ਕੇ', 'ਸਾਥ ਨਿਭਾਨਾ ਸਾਥੀਆ', 'ਝਲਕ ਦਿਖਲਾ ਜਾ 5', 'ਬਾਲਿਕਾ ਵਧੂ', 'ਨਾ ਬੋਲੇ ਤੁਮ ਨਾ ਮੈਨੇ ਕੁਛ ਕਹਾ' ਤੇ 'ਬੜੀ ਦੂਰ ਸੇ ਆਏ ਹੈਂ' ਵਰਗੇ ਸੀਰੀਅਲ 'ਚ ਕੰਮ ਕੀਤਾ ਹੈ।​​​​​​​​​​​​​​
PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News