'ਪੈਸਾ' ਨਾਲ ਇਕ ਵਾਰ ਫਿਰ ਚਰਚਾ 'ਚ ਆਏ ਗਿੱਲ ਹਰਦੀਪ

12/31/2018 1:04:47 PM

ਜਲੰਧਰ (ਬਿਊਰੋ)— 'ਦਿੱਲੀ-ਲਾਹੌਰ', 'ਧਰਤੀ, ਹਵਾ ਤੇ ਪਾਣੀ', 'ਮਾਣ ਪੰਜਾਬੀ ਦਾ', 'ਪੰਜਾਬ', 'ਬਾਬੇ ਦੇ ਖੇਤਾਂ ਨੂੰ', 'ਯਾਰ ਦਿਲਦਾਰ', 'ਹਾਣੀ' ਆਦਿ ਹਿੱਟ ਗੀਤਾਂ ਨਾਲ ਆਪਣੀ ਪਛਾਣ ਬਣਾਉਣ ਵਾਲਾ ਗਾਇਕ ਗਿੱਲ ਹਰਦੀਪ ਗੋਇਲ ਮਿਊਜ਼ਿਕ ਕੰਪਨੀ ਵੱਲੋਂ ਹਾਲ ਹੀ ਵਿਚ ਰਿਲੀਜ਼ ਗੀਤ 'ਪੈਸਾ' ਨਾਲ ਚਰਚਾ ਵਿਚ ਹੈ।
ਗੀਤਕਾਰ ਮੱਖਣ ਬਰਾੜ ਨੇ ਦੱਸਿਆ ਕਿ ਜਤਿੰਦਰ ਧੂਰਕੋਟ ਦੇ ਲਿਖੇ ਇਸ ਗੀਤ ਨੂੰ ਸੰਗੀਤ ਦੀਆਂ ਧੁਨਾਂ ਨਾਲ ਮਿਊਜ਼ਿਕ  ਐਮਪਾਇਰ ਨੇ ਸ਼ਿੰਗਾਰਿਆ ਹੈ ਅਤੇ ਕੈਨੇਡਾ ਦੀਆਂ ਰਮਣੀਕ ਥਾਵਾਂ 'ਤੇ ਫਿਲਮਾਇਆ ਵੀਡੀਓ ਡਾਇਰੈਕਟਰ ਨਵਰਾਜ ਰਾਜਾ ਨੇ ਹੈ।

ਉਨ੍ਹਾਂ ਕਿਹਾ ਕਿ ਯੂ-ਟਿਊਬ 'ਤੇ  ਸਾਕਾਰਾਤਮਕ ਟਿੱਪਣੀਆਂ ਬਟੋਰਨ ਤੋਂ ਇਲਾਵਾ ਇਹ ਗੀਤ ਪੰਜਾਬੀ ਸੰਗੀਤਕ ਚੈਨਲਾਂ 'ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News