ਪੰਜਾਬੀ ਇੰਡਸਟਰੀ ਦਾ ਹਿੱਟ ਫਾਰਮੂਲਾ, ਗਿੱਪੀ ਗਰੇਵਾਲ ਤੇ ਬਲਜੀਤ ਸਿੰਘ ਦਿਓ

10/26/2019 2:04:38 PM

ਜਲੰਧਰ (ਬਿਊਰੋ)— ਬਲਜੀਤ ਸਿੰਘ ਦਿਓ ਤੇ ਗਿੱਪੀ ਗਰੇਵਾਲ ਅਜਿਹੇ ਦੋ ਨਾਮ ਹਨ, ਜੋ ਇਕ-ਦੂਜੇ ਦੀ ਸਫਲਤਾ ਦਾ ਪ੍ਰਤੀਕ ਹਨ। ਦੋਵੇਂ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਕ-ਦੂਜੇ ਨਾਲ ਕੰਮ ਕਰ ਰਹੇ ਹਨ, ਜਿਸ ਦਾ ਮਤਲਬ ਹੈ ਕਿ ਗਿੱਪੀ ਦੇ ਬਹੁਤ ਸਾਰੇ ਹਿੱਟ ਗਾਣਿਆਂ ਤੇ ਫਿਲਮਾਂ ਪਿੱਛੇ ਬਲਜੀਤ ਸਿੰਘ ਦਾ ਵੀ ਵੱਡਾ ਹੱਥ ਹੈ। ਇਹ ਨਿਰਦੇਸ਼ਕ-ਅਦਾਕਾਰ ਦੀ ਜੋੜੀ ਹਿੱਟ ਗਾਣੇ 'ਫਲਾਵਰ' ਨਾਲ ਸ਼ੁਰੂ ਹੋਈ, ਜਿਸ 'ਚ ਬਲਜੀਤ ਸਿੰਘ ਡਾਇਰੈਕਟਰ, ਐਡੀਟਰ ਤੇ ਡੀ. ਓ. ਪੀ. ਸਨ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਇਨ੍ਹਾਂ ਦੋਵਾਂ ਨੇ ਇਕੱਠੇ ਕੰਮ ਕੀਤਾ ਹੈ ਤਾਂ ਲੋਕਾਂ ਨੇ ਹਮੇਸ਼ਾ ਉਸ ਕੰਮ ਨੂੰ ਪਿਆਰ ਦਿੱਤਾ ਹੈ। ਬਲਜੀਤ ਸਿੰਘ ਵੱਡੇ ਪਰਦੇ 'ਤੇ ਗਿੱਪੀ ਦਾ ਜੋ ਕੋਈ ਵੀ ਕਿਰਦਾਰ ਲਿਆਂਦੇ ਹਨ, ਉਹ ਗਿੱਪੀ ਦੀ ਸ਼ਖਸੀਅਤ ਦੇ ਅਨੁਕੂਲ ਹੁੰਦਾ ਹੈ। ਉਨ੍ਹਾਂ ਦੀ ਪਹਿਲੀ ਇਕੱਠੀ ਫ਼ਿਲਮ 'ਮਿਰਜ਼ਾ : ਦਿ ਅਨਟੋਲਡ ਸਟੋਰੀ' ਸੀ, ਜਿਸ ਲਈ ਬਲਜੀਤ ਸਿੰਘ ਦਿਓ ਨੂੰ ਬੈਸਟ ਡਾਇਰੈਕਟਰ ਆਫ ਪੰਜਾਬੀ ਫ਼ਿਲਮ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਲੋਕ ਗਿੱਪੀ ਤੇ ਬਲਜੀਤ ਸਿੰਘ ਦੀ ਜੋੜੀ ਨੂੰ ਬਹੁਤ ਪਿਆਰ ਕਰਦੇ ਹਨ।

PunjabKesari

ਉਨ੍ਹਾਂ ਦੀ ਗੈਂਗਸਟਰ ਲੁੱਕ ਨੂੰ ਹਰ ਕਿਸੇ ਤੋਂ ਪਿਆਰ ਮਿਲਦਾ ਹੈ। 'ਮਿਰਜ਼ਾ : ਦਿ ਅਨਟੋਲਡ ਸਟੋਰੀ' ਤੋਂ ਬਾਅਦ ਅਗਲੀ ਫ਼ਿਲਮ ਉਨ੍ਹਾਂ ਨੇ ਕੀਤੀ 'ਅਰਦਾਸ', ਜੋ ਸਾਲ 2016 'ਚ ਆਈ, ਜਿਸ ਨੂੰ ਡਾਇਰੈਕਟ ਕੀਤਾ ਸੀ 'ਪੰਜਾਬੀ ਰਾਕਸਟਾਰ' ਗਿੱਪੀ ਗਰੇਵਾਲ ਨੇ ਤੇ ਬਲਜੀਤ ਸਿੰਘ ਦਿਓ ਨੇ ਡੀ. ਓ. ਪੀ. ਤੇ ਐਡੀਟਰ ਵਜੋਂ ਕੰਮ ਕੀਤਾ। ਦੋਵਾਂ ਦੀ ਇਸ ਜੋੜੀ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲਿਆ। ਇਸ ਰੁਝਾਨ ਨੂੰ ਜਾਰੀ ਰੱਖਦਿਆਂ ਉਨ੍ਹਾਂ ਦੀ ਅਗਲੀ ਫ਼ਿਲਮ 'ਮੰਜੇ ਬਿਸਤਰੇ' ਸੀ, ਜਿਸ ਦਾ ਜਲਦ ਹੀ ਦੂਸਰਾ ਪਾਰਟ ਬਣਿਆ 'ਮੰਜੇ ਬਿਸਤਰੇ 2'। ਗਿੱਪੀ ਗਰੇਵਾਲ ਨੇ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਈ, ਜਦਕਿ ਬਲਜੀਤ ਸਿੰਘ ਦਿਓ ਨੇ ਇਸ ਵਾਰ ਫ਼ਿਲਮ ਨੂੰ ਡਾਇਰੈਕਟ ਕੀਤਾ। ਦੋਵਾਂ ਫਿਲਮਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਤੇ ਬਾਕਸ ਆਫਿਸ ਦੇ ਰਿਕਾਰਡ ਵੀ ਤੋੜ ਦਿੱਤੇ। ਦੋਵੇਂ ਹੁਣ ਇਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਜਾਣਦੇ ਹਨ ਕਿ ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ਕੀ ਕਰਨਾ ਹੈ।

PunjabKesari

ਉਨ੍ਹਾਂ ਦੀ ਅਗਲੀ ਫ਼ਿਲਮ 'ਡਾਕਾ' ਹੈ, ਜੋ 1 ਨਵੰਬਰ ਨੂੰ ਰਿਲੀਜ਼ ਹੋਵੇਗੀ। ਬਲਜੀਤ ਸਿੰਘ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ, ਜਦਕਿ ਗਿੱਪੀ ਨੇ ਫ਼ਿਲਮ ਦੀ ਕਹਾਣੀ ਲਿਖੀ ਹੈ ਤੇ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਦਾ ਛੇਵਾਂ ਪ੍ਰਾਜੈਕਟ ਹੈ, ਜਿਸ ਦਾ ਅਰਥ ਹੈ ਕਿ ਇਨ੍ਹਾਂ ਦੋਵਾਂ ਦੀ ਸਫਲਤਾ ਦੀ ਕਹਾਣੀ ਜਾਰੀ ਰਹੇਗੀ। ਗਿੱਪੀ ਗਰੇਵਾਲ ਅਦਾਕਾਰਾ ਜ਼ਰੀਨ ਖਾਨ ਪਹਿਲਾਂ ਵੀ ਆਪਣੀ ਐਕਟਿੰਗ ਦਾ ਜਾਦੂ ਫੈਲਾ ਚੁੱਕੇ ਹਨ ਤੇ ਇਹ ਹੈਰਾਨੀ ਦੀ ਗੱਲ ਨਹੀਂ ਹੋਵੇਗੀ ਜੇਕਰ ਇਹ ਦੋਵੇਂ ਆਪਣਾ ਜਾਦੂ ਇਕ ਵਾਰ ਫਿਰ ਫੈਲਾਉਣ। ਗੁਲਸ਼ਨ ਕੁਮਾਰ ਟੀ-ਸੀਰੀਜ਼ ਤੇ ਹੰਬਲ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ 'ਡਾਕਾ' ਨੂੰ ਪੇਸ਼ ਕਰ ਰਹੇ ਹਨ। ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ। 'ਡਾਕਾ' 1 ਨਵੰਬਰ, 2019 ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Edited By Rahul Singh

Related News