ਫਿਲਮ ''ਗੋਲ ਗੱਪੇ'' ਦੇ ਸੈੱਟ ''ਤੇ ਪਹੁੰਚੇ ਗਿੱਪੀ ਗਰੇਵਾਲ, ਦੇਖੋ ਤਸਵੀਰਾਂ

1/8/2020 3:41:53 PM

ਜਲੰਧਰ (ਬਿਊਰੋ) — ਇਸੇ ਸਾਲ ਸਿਨੇਮਾ ਘਰਾਂ 'ਚ ਦਸਤਕ ਦੇਣ ਵਾਲੀ ਪੰਜਾਬੀ ਫਿਲਮ 'ਗੋਲ ਗੱਪੇ' ਦਰਸ਼ਕਾਂ ਨੂੰ ਹਾਸਰਾਸ ਦੀ ਦੁਨੀਆਂ ਦੀ ਪੂਰੀ ਸੈਰ ਕਰਵਾਏਗੀ। ਇਸ ਪੂਰੇ ਪ੍ਰੋਜੈਕਟ ਨੂੰ ਜਾਨਵੀ ਟੈਲੀਫਿਲਮਸ, ਟ੍ਰਾਈਫਲੈਕਸ ਇੰਟਰਟੇਨਮੈਂਟ ਐਲ ਐਲ ਪੀ ਅਤੇ ਸੋਹਮ ਰੌਕਸਟਾਰ ਇੰਟਰਟੇਨਮੈਂਟ ਦੁਆਰਾ ਪੇਸ਼ ਕੀਤਾ ਜਾਵੇਗਾ। ਕਈ ਵਾਰੀ ਅਸੀਂ ਫਿਲਮੀ ਅਦਾਕਾਰਾ ਨੂੰ ਕਿਸੇ ਫਿਲਮ 'ਚ ਵਿਸ਼ੇਸ਼ ਰੂਪ 'ਚ ਆਪਣੀ ਭੂਮਿਕਾ ਨਿਭਾਉਂਦੇ ਦੇਖਿਆ ਹੈ, ਜਿਸ 'ਚ ਉਨ੍ਹਾਂ ਦੇ ਦੋਸਤ ਮੁੱਖ ਭੂਮਿਕਾ ਨਿਭਾਉਂਦੇ ਹਨ। ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਬਿੰਨੂ ਢਿੱਲੋਂ ਦੀ ਆਉਣ ਵਾਲੀ ਫਿਲਮ 'ਗੋਲ ਗੱਪੇ' 'ਚ ਵੀ ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਕੈਮਿਓ ਕਰਦੇ ਨਜ਼ਰ ਆ ਸਕਦੇ ਹਨ।
PunjabKesari
ਕਲਾਕਾਰ ਗਿੱਪੀ ਗਰੇਵਾਲ ਨੇ ਫਿਲਮ 'ਗੋਲ ਗੱਪਾ' ਦੇ ਸੈੱਟ 'ਤੇ ਸਾਰਿਆਂ ਨਾਲ ਸ਼ਾਨਦਾਰ ਸਮਾਂ ਬਿਤਾਇਆ। ਹੁਣ ਫੈਨ ਫਿਲਮ ਨੂੰ ਲੈ ਕੇ ਹੋਰ ਵੀ ਉਤਸੁਕ ਹੋ ਗਏ ਹਨ ਕਿ ਗਿੱਪੀ ਗਰੇਵਾਲ 'ਗੋਲ ਗੱਪੇ' ਦੇ ਸੈੱਟ 'ਤੇ ਕਿਉਂ ਗਏ। ਕੀ ਉਹ ਇਸ ਫਿਲਮ 'ਚ ਆਪਣੀ ਅਦਾਕਾਰੀ ਦਿਖਾਉਣਗੇ? ਕੀ ਉਹ ਇਸ ਫਿਲਮ 'ਚ ਕੈਮਿਓ ਕਰ ਰਹੇ ਹਨ? ਜਾਂ ਫਿਰ ਇਸ ਫਿਲਮ 'ਚ ਉਨ੍ਹਾਂ ਦਾ ਕੋਈ ਗੀਤ ਹੋਵੇਗਾ? ਖੈਰ ਇਹ ਸਵਾਲ ਤਾਂ ਹੀ ਸਪਸ਼ਟ ਹੋਣਗੇ ਜਦੋ ਇਸ ਫਿਲਮ ਬਾਰੇ ਵਧੇਰੇ ਜਾਣਕਾਰੀ ਨੂੰ ਸਾਂਝਾ ਕੀਤਾ ਜਾਵੇਗਾ।
PunjabKesari
ਦੱਸਣਯੋਗ ਹੈ ਕਿ ਫਿਲਮ 'ਗੋਲ ਗੱਪੇ' 'ਚ ਬਿਨੂੰ ਢਿੱਲੋਂ, ਰਜਤ ਬੇਦੀ, ਇਹਾਨਾ ਢਿੱਲੋਂ, ਨਵਨੀਤ ਢਿੱਲੋਂ ਅਤੇ ਬੀ. ਐਨ. ਸ਼ਰਮਾ. ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫਿਲਮ 'ਗੋਲ ਗੱਪੇ' ਦਾ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਜਾਵੇਗਾ ਅਤੇ ਇਸ ਸਾਰੇ ਪ੍ਰੋਜੈਕਟ ਦਾ ਨਿਰਮਾਣ ਮਾਨਿਕ ਬੇਦੀ, ਬੰਟੀ ਰਾਘਵ, ਇਲਾ ਬੇਦੀ ਦੱਤਾ, ਵਿਕਾਸ ਅਗਰਵਾਲ, ਪੰਕਜ ਕੇਸ਼ਰੂਵਾਲਾ ਅਤੇ ਦੀਪਕ ਮੁਕੁਟ ਕਰ ਰਹੇ ਹਨ। ਇਸ ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਅਤੇ ਬਿੰਨੂ ਢਿੱਲੋਂ ਪ੍ਰੋਡਕਸ਼ਨ ਵਲੋਂ ਕੀਤੀ ਜਾਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News