ਗਿੱਪੀ ਗਰੇਵਾਲ ਅਤੇ ਬੋਹੇਮੀਆ ਦੇ ਗੀਤ ''ਖਤਰਨਾਕ'' ਦਾ ਆਡੀਓ ਕਲਿੱਪ ਆਇਆ ਸਾਹਮਣੇ

11/23/2019 12:47:18 PM

ਜਲੰਧਰ (ਬਿਊਰੋ) — ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਬੋਹੇਮੀਆ ਦੇ ਗੀਤ 'ਖਤਰਨਾਕ' ਦਾ ਆਡੀਓ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਖੁਦ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਗਿੱਪੀ ਗਰੇਵਾਲ ਨੇ ਖੁਲਾਸਾ ਕੀਤਾ ਹੈ ਕਿ ਇਸ ਗੀਤ ਦਾ ਵੀਡੀਓ ਵੀ ਜਲਦ ਹੀ ਸਾਹਮਣੇ ਆਵੇਗਾ। ਦੱਸ ਦਈਏ ਕਿ ਗਿੱਪੀ ਗਰੇਵਾਲ ਅਤੇ ਬੋਹੇਮੀਆ ਇਹ ਸ਼ਾਨਦਾਰ ਜੋੜੀ ਨਵੇਂ ਗੀਤ 'ਚ ਦੇਖਣ ਨੂੰ ਮਿਲਣ ਵਾਲੀ ਹੈ, ਜਿਸ ਦਾ ਛੋਟਾ ਜਿਹਾ ਆਡੀਓ ਕਲਿੱਪ ਸਾਹਮਣੇ ਆ ਚੁੱਕਿਆ ਹੈ। ਗੀਤ ਦਾ ਨਾਂ 'ਖਤਰਨਾਕ' ਹੈ, ਜਿਸ ਨੂੰ ਕੁਮਾਰ ਸੰਨੀ ਨੇ ਲਿਖਿਆ ਹੈ ਤੇ ਦੇਸੀ ਕਰਿਊ ਨੇ ਸੰਗੀਤ ਦਿੱਤਾ ਹੈ। ਗਿੱਪੀ ਗਰੇਵਾਲ ਦੀ ਅਵਾਜ਼ ਅਤੇ ਬੋਹੇਮੀਆ ਦੇ ਰੈਪ ਦਾ ਤੜਕਾ ਇਸ ਗੀਤ 'ਚ ਦੇਖਣ ਨੂੰ ਮਿਲਣ ਵਾਲਾ ਹੈ।

 
 
 
 
 
 
 
 
 
 
 
 
 
 

Lao ji #tiktok layi audio aa Gaya #khatarnaak da 👍 Song di releasing date kal tak dasde aa 🙏 @thehumblemusic @iambohemia @desi_crew #kumarsunny @bhana_l.a

A post shared by Gippy Grewal (@gippygrewal) on Nov 21, 2019 at 6:10am PST


ਦੱਸਣਯੋਗ ਹੈ ਕਿ ਸਾਲ  2017 'ਚ ਗੀਤ 'ਕਾਰ ਨੱਚਦੀ' ਤੋਂ ਬਾਅਦ ਗਿੱਪੀ ਗਰੇਵਾਲ ਅਤੇ ਬੋਹੇਮੀਆ ਇਕ ਵਾਰ ਫਿਰ ਇਕੱਠੇ ਆ ਰਹੇ ਹਨ। ਇਸ ਗੀਤ ਦਾ ਸ਼ੂਟ ਪਿਛਲੇ ਦਿਨੀਂ ਵਿਦੇਸ਼ 'ਚ ਹੀ ਕੀਤਾ ਗਿਆ ਹੈ, ਜਿਸ ਦੇ ਸੈੱਟ ਤੋਂ ਬੋਹੇਮੀਆ ਅਤੇ ਗਿੱਪੀ ਗਰੇਵਾਲ ਨੇ ਵੀਡੀਓ ਵੀ ਸਾਂਝਾ ਕੀਤਾ ਸੀ। ਫਿਲਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਵੱਲੋਂ ਇਸ ਗੀਤ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਗਿਆ ਹੈ। ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਕੰਪਨੀ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News