ਗਿੱਪੀ ਗਰੇਵਾਲ ਨੂੰ ਧਮਕੀ ਦੇਣ ਵਾਲੇ ਗੈਂਗਸਟਾਰ ਖਿਲਾਫ ਕੇਸ ਦਰਜ
6/3/2018 10:29:49 AM
ਜਲੰਧਰ(ਬਿਊਰੋ)— ਪੰਜਾਬੀ ਫਿਲਮ ਸਟਾਰ ਤੇ ਗਾਇਕ ਗਿੱਪੀ ਗਰੇਵਾਲ ਨੂੰ ਫੋਨ 'ਤੇ ਧਮਕਾਉਣ ਦੇ ਦੋਸ਼ 'ਚ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ 'ਤੇ ਕੇਸ ਦਰਜ ਕੀਤਾ ਗਿਆ ਹੈ। ਦਿਲਪ੍ਰੀਤ ਨੇ ਗਿੱਪੀ ਗਰੇਵਾਲ ਨੂੰ ਵਟਸਐਪ 'ਤੇ ਫੋਨ ਕਰਕੇ ਪੈਸੇ ਦੀ ਮੰਗ ਕੀਤੀ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਪੰਜਾਬ ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਗਿੱਪੀ ਗਰੇਵਾਰ ਬਲਾਕਬਸਟਰ ਫਿਲਮ 'ਕੈਰੀ ਆਨ ਜੱਟਾ' ਲਈ ਕਾਫੀ ਮਸ਼ਹੂਰ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 2' ਰਿਲੀਜ਼ ਹੋਈ ਹੈ। ਮੋਹਾਲੀ ਦੇ ਐੱਸ ਐੱਸ ਪੀ ਨੇ ਆਈ. ਐੱਨ. ਐੱਸ. ਨੂੰ ਕਿਹਾ, ''ਗਿੱਪੀ ਗਰੇਵਾਲ ਨੇ ਜਦੋਂ ਸਾਨੂੰ ਸੂਚਨਾ ਦਿੱਤੀ ਕਿ ਦਿਲਪ੍ਰੀਤ ਉਸ ਤੋਂ ਪੈਸੇ ਦੀ ਮੰਗ ਕਰ ਰਿਹਾ ਹੈ, ਉਦੋਂ ਤੋਂ ਹੀ ਅਸੀਂ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰ ਲਈ।'' ਅਪ੍ਰੈਲ 'ਚ ਦਿਲਪ੍ਰੀਤ ਨੇ ਪੰਜਾਬੀ ਗਾਇਕ ਤੇ ਮਾਡਲ ਪਰਮੀਸ਼ ਵਰਮਾ 'ਤੇ ਹੋਏ ਹਮਲੇ ਦੀ ਜਿੰਮੇਵਾਰੀ ਆਪਣੇ 'ਤੇ ਲਈ ਸੀ। ਪਰਮੀਸ਼ ਵਰਮਾ 'ਗਾਲ ਨੀ ਕੱਢਣੀ' ਗੀਤ ਲਈ ਕਾਫੀ ਮਸ਼ਹੂਰ ਹਨ। ਦੱਸ ਦੇਈਏ ਕਿ 14 ਅਪ੍ਰੈਲ ਨੂੰ ਪਰਮੀਸ਼ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਕ ਗੋਲੀ ਉਨ੍ਹਾਂ ਦੇ ਪੈਰ 'ਤੇ ਲੱਗੀ ਸੀ। ਖਬਰਾਂ ਦੀ ਮੰਨੀਏ ਤਾਂ ਦਿਲਪ੍ਰੀਤ ਨੇ ਪਰਮੀਸ਼ ਵਰਮਾ ਤੋਂ 25 ਲੱਖ ਰੁਪਏ ਦੀ ਮੰਗ ਕੀਤੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ