ਗਿੱਪੀ ਗਰੇਵਾਲ ਦਾ ਐਲਾਨ, ਇਸ ਸੁਪਰਹਿੱਟ ਫਿਲਮ ਦਾ ਬਣਾਉਣਗੇ ਸੀਕਵਲ

11/28/2019 12:31:52 PM

ਮੁੰਬਈ (ਬਿਊਰੋ) — ਬਾਲੀਵੁੱਡ ਵਾਂਗ ਪਾਲੀਵੁੱਡ 'ਚ ਸੀਕਵਲ ਫਿਲਮਾਂ ਦਾ ਸਿਲਸਿਲਾ ਕਾਫੀ ਚਿਰ ਤੋਂ ਚਲਦਾ ਆ ਰਿਹਾ ਹੈ ਪਰ ਹੁਣ ਥ੍ਰੀਕੁਅਲ ਫਿਲਮਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਜੀ ਹਾਂ ਹੁਣ ਪਾਲੀਵੁੱਡ 'ਚ ਕਿਸੇ ਇਕ ਫਿਲਮ ਦੇ ਇਕ ਜਾਂ ਦੋ ਨਹੀਂ ਸਗੋਂ ਤਿੰਨ-ਤਿੰਨ ਪਾਰਟ ਬਣਨ ਲੱਗੇ ਹਨ। ਹੁਣ ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਆਪਣੀ ਸੁਪਰਹਿੱਟ ਫਿਲਮ 'ਕੈਰੀ ਆਨ ਜੱਟਾ' ਦਾ ਤੀਜਾ ਭਾਗ ਲੈ ਕੇ ਆ ਰਹੇ ਹਨ। ਇਸ ਦੀ ਜਾਣਕਾਰੀ ਗਿੱਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਨੂੰ ਡਾਇਰੈਕਟ ਵੀ ਸਮੀਪ ਕੰਗ ਹੀ ਕਰ ਰਹੇ ਹਨ। ਫਿਲਮ ਦੀ ਸਟਾਰਕਾਸਟ 'ਚ ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਨਜ਼ਰ ਆ ਸਕਦੇ ਹਨ।

 
 
 
 
 
 
 
 
 
 
 
 
 
 

Getting Ready for #CarryOnJatta3 👍 @humblemotionpictures @thehumblemusic @smeepkang @binnudhillons @jaswinderbhalla @ghuggigurpreet @karamjitanmol

A post shared by Gippy Grewal (@gippygrewal) on Nov 26, 2019 at 7:19pm PST


ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਇਹ ਜਾਣਕਾਰੀ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਦੀ ਉਕਸੁਕਤਾ ਵਧਾ ਦਿੱਤੀ ਹੈ ਤੇ ਇਸ ਫਿਲਮ 'ਚ ਹੋਰ ਕੀ ਕੁਝ ਨਵਾਂ ਹੁੰਦਾ ਹੈ ਇਸ ਤਾਂ ਸਮਾਂ ਹੀ ਦੱਸੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News