21 ਦਿਨਾਂ ਦੀ ਦੇਸ਼ਬੰਦੀ ਤੋਂ ਬਾਅਦ ਗਿੱਪੀ ਗਰੇਵਾਲ ਦੀ ਗਰੀਬ ਤਬਕੇ ਦੇ ਲੋਕਾਂ ਲਈ ਅਪੀਲ (ਵੀਡੀਓ)

3/25/2020 11:11:23 AM

ਜਲੰਧਰ (ਵੈੱਬ ਡੈਸਕ) -  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 21 ਦਿਨਾਂ ਦੀ ਦੇਸ਼ਬੰਦੀ ਕਰਨ ਤੋਂ ਲੋਕਾਂ ਵਿਚ ਭੱਜਦੌੜ ਮੱਚ ਗਈ ਹੈ। ਪੀ. ਐੱਮ. ਮੋਦੀ ਦੇ ਇਸ ਐਲਾਨ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਕ ਵੀਡੀਓ ਪੋਸਟ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿਚ ਹਾਲਾਤ ਹੋਰ ਵੀ ਬੁਰੇ ਹੋਣ ਤੋਂ ਪਹਿਲਾਂ ਸਾਨੂੰ ਆਪਣੇ-ਆਪ ਦੇ ਨਾਲ-ਨਾਲ ਹੋਰਾਂ ਲੋਕਾਂ ਬਾਰੇ ਵੀ ਸੋਚਣਾ ਪਵੇਗਾ। ਇਸ ਔਖੀ ਘੜੀ ਵਿਚ ਸਾਨੂੰ ਸਭ ਨੂੰ ਮਿਲ ਕੇ ਆਪਣੇ ਪਿੰਡ, ਮੁਹੱਲੇ ਅਤੇ ਸ਼ਹਿਰ ਵਿਚ ਲੋੜਵੰਦ ਨੇ ਉਹਨਾਂ ਤੱਕ ਖਾਣ ਪੀਣ ਦਾ ਰਾਸ਼ਣ ਪਹੁੰਚਾ ਕੇ ਉਹਨਾਂ ਦੀ ਮਦਦ ਕਾਰੀਏ। ਤਿਨਕੇ-ਤਿਨਕੇ  ਨਾਲ ਹੀ ਸਾਗਰ ਭਰਦਾ ਹੈ ਦੌਸਤੋ। ਸੋ ਆਓ ਇਸ ਔਖੀ ਘੜੀ ਵਿਚ ਆਪਣੀ ਸਮਰੱਥਾ ਅਨੁਸਾਰ ਆਪਣੀ ਕਮਾਈ ਵਿਚੋਂ ਦਸਵੰਦ ਕੱਢ ਕੇ ਆਪਣਿਆਂ ਦੀ ਮਦਦ ਕਰੀਏ। ਵਾਹਿਗੁਰੂ ਜੀ ਸਭ ਉੱਪਰ ਮਿਹਰ ਕਰਨ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਭ ਘਰ ਬੈਠੋ ਤਾਂ ਕਿ ਇਸ ਨਾ-ਮੁਰਾਦ ਬਿਮਾਰੀ ਨਾਲ ਮਿਲ ਕਿ ਲੜਿਆ ਜਾ ਸਕੇ।

 
 
 
 
 
 
 
 
 
 
 
 
 
 

ਜਿਵੇਂ ਕਿ ਸਭ ਨੂੰ ਪਤਾ ਲੱਗ ਚੁੱਕਾ ਹੈ ਕਿ ਸਾਡਾ ਦੇਸ਼ 21 ਦਿਨਾਂ ਤੱਕ ਕਰੋਨਾ ਵਾਇਰਸ ਦੀ ਬਿਮਾਰੀ ਕਰਕੇ ਬੰਦ ਰਹੇਗਾ । ਇਸ ਔਖੀ ਘੜੀ ਚ ਆਉ ਮਿਲਕੇ ਅਸੀਂ ਆਪਣੇ ਮੁਹੱਲੇ , ਪਿੰਡ ਤੇ ਸ਼ਹਿਰ ਵਿੱਚ ਜੋ ਵੀ ਲੋੜਵੰਦ ਨੇ ਉਹਨਾਂ ਤੱਕ ਖਾਣ ਪੀਣ ਦਾ ਰਾਸ਼ਣ ਪਹੁੰਚਾ ਕੇ ਉਹਨਾਂ ਦੀ ਮਦਦ ਕਰੀਏ 🙏🏻 ਤਿਨਕੇ ਤਿਨਕੇ ਨਾਲ ਸਾਗਰ ਭਰਦਾ ਦੋਸਤੋ 🙏🏻 ਸੋ ਆਉ ਇਸ ਔਖੀ ਘੜੀ ਵਿੱਚ ਆਪਣੀ ਸਮਰੱਥਾ ਅਨੁਸਾਰ ਆਪਣੀ ਕਮਾਈ ਚੋਂ ਦਸਵੰਧ ਕੱਢ ਕੇ ਅਪਣਿਆਂ ਦੀ ਮਦਦ ਕਰੀਏ । ਵਾਹਿਗੁਰੂ ਮਿਹਰ ਕਰੇ ਸਭ ਤੇ 🙏🏻 ਬਾਕੀ ਸਾਰੇ ਘਰ ਬੈਠੋ ਤਾਂ ਕੇ ਇਸ ਨਾ-ਮੁਰਾਦ ਬਿਮਾਰੀ ਨਾਲ ਮਿਲ ਕੇ ਲੜ ਸਕੀਏ 🙏🏻🙏🏻 ਗਿੱਪੀ ਗਰੇਵਾਲ਼ ~ #StayHome #BeSafe @narendramodi @capt_amarindersingh @indianarmy.adgpi @mygovindia @punjabgovtindia @cmopunjab @punjab_police_stars @atulsoniofficial @khalsaaid_india @chahal.kuldeep_ips #DinkarGupta #ChandigarhPolice #dgppunjabpolice #punjabpolice #pmoindia

A post shared by Gippy Grewal (@gippygrewal) on Mar 24, 2020 at 8:52pm PDT


ਦੱਸਣਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ, ਜਿਹਨਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਲਈ ਦੇਸ਼ਬੰਦੀ ਕਰਨ ਦਾ ਐਲਾਨ ਕੀਤਾ ਹੈ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ-ਆਪਣੇ ਘਰਾਂ ਵਿਚ ਰਹੋ ਤਾਂ ਕਿ ਇਸ ਨਾ-ਮੁਰਾਦ ਬਿਮਾਰੀ ਨੂੰ ਘਟਾਇਆ ਜਾ ਸਕੇ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News