ਗਿੱਪੀ ਗਰੇਵਾਲ ਨੇ ਆਮਿਰ ਖਾਨ ਨੂੰ ਦਿੱਤਾ ਬੇਸ਼ਕੀਮਤੀ ਤੋਹਫਾ

9/25/2019 3:33:56 PM

ਜਲੰਧਰ (ਵੈੱਬ ਡੈਸਕ) — ਦੇਸੀ ਰੌਕਸਟਾਰ ਗਿੱਪੀ ਗਰੇਵਾਲ ਹਮੇਸ਼ਾ ਹੀ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। 'ਅਰਦਾਸ ਕਰਾਂ' ਦੀ ਅਪਾਰ ਸਫਲਤਾ ਤੋਂ ਬਾਅਦ ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ 'ਡਾਕਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸੇ ਦੌਰਾਨ ਇਕ ਖਬਰ ਸਾਹਮਣੇ ਆਈ ਹੈ ਕਿ ਗਿੱਪੀ ਗਰੇਵਾਲ ਨੇ ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸਟ ਆਮਿਰ ਖਾਨ ਨੂੰ ਇਕ ਸਪੈਸ਼ਲ ਤੋਹਫਾ ਦਿੱਤਾ ਹੈ। ਦਰਅਸਲ, ਗਿੱਪੀ ਗਰੇਵਾਲ ਨੇ ਆਮਿਰ ਖਾਨ ਨੂੰ ਸਿੱਖੀ ਦੀ ਨਿਸ਼ਾਨੀ ਕੜਾ ਤੋਹਫੇ ਵਜੋ ਦਿੱਤਾ ਹੈ।

ਦੱਸ ਦਈਏ ਕਿ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਦੀਆਂ ਤਿਆਰੀਆਂ ਰੁੱਝੇ ਹੋਏ ਹਨ। ਖਬਰਾਂ ਹਨ ਕਿ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਡਾ' ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹੋਣੀ ਹੈ। ਇਸ ਫਿਲਮ 'ਚ ਆਮਿਰ ਖਾਨ ਸਰਦਾਰ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਲਾਲ ਸਿੰਘ ਚੱਢਾ' ਹਾਲੀਵੁੱਡ ਦੇ ਟੌਮ ਹੈਂਕਸ ਦੀ ਫਿਲਮ 'ਫਾਰੈਸਟ ਗੰਪ' ਦੀ ਆਫੀਸ਼ੀਅਲ ਰੀਮੇਕ ਹੋਵੇਗੀ। ਆਮਿਰ ਖਾਨ ਇਸ ਫਿਲਮ 'ਚ ਆਪਣੀ ਉਮਰ ਨਾਲੋਂ ਛੋਟੇ ਵਿਅਕਤੀ ਦਾ ਕਿਰਦਾਰ ਨਿਭਾਉਣਾ ਹੈ, ਜਿਸ ਲਈ ਉਹ 20 ਕਿੱਲੋ ਦੇ ਕਰੀਬ ਭਾਰ ਘਟਾ ਰਹੇ ਹਨ। 'ਲਾਲ ਸਿੰਘ ਚੱਡਾ' ਫਿਲਮ ਨੂੰ ਆਦਿੱਤਿਆ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਆਮਿਰ ਖਾਨ ਨਾਲ ਕਰੀਨਾ ਕਪੂਰ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ 2020 'ਚ ਕ੍ਰਿਸਮਸ ਦੇ ਮੌਕੇ ਰਿਲੀਜ਼ ਹੋਵੇਗੀ।

ਦੱਸਣਯੋਗ ਹੈ ਕਿ ਫਿਲਮ 'ਲਾਲ ਸਿੰਘ ਚੱਡਾ' ਨੂੰ ਲੈ ਕੇ ਆਮਿਰ ਖਾਨ ਨੂੰ ਕਿਹਾ ਗਿਆ ਹੈ ਕਿ ਫਿਲਮ 'ਲਾਲ ਸਿੰਘ ਚੱਢਾ' ਦੀ ਸਕ੍ਰਿਪਟ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਹੀ ਦਿਖਾਈ ਜਾਵੇਗੀ। ਜੇਕਰ ਫਿਲਮ 'ਚ ਕੋਈ ਇਤਰਾਜ਼ਯੋਗ ਗੱਲ ਪਾਈ ਗਈ ਤਾਂ ਆਮਿਰ ਖਾਨ ਨੂੰ ਦੱਸ ਦਿੱਤਾ ਜਾਵੇਗਾ। ਇਸ ਗੱਲ 'ਤੇ ਆਮਿਰ ਖਾਨ ਨੇ ਵੀ ਸਹਿਮਤੀ ਪ੍ਰਗਟਾਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News