ਪੰਜਾਬ ਨਹੀਂ ਸਗੋਂ ਕੈਨੇਡਾ ''ਚ ਗਿੱਪੀ ਗਰੇਵਾਲ ਇਕੱਠੇ ਕਰ ਰਹੇ ਹਨ ''ਮੰਜੇ ਬਿਸਤਰੇ'', ਵੀਡੀਓ

2/15/2019 10:20:06 AM

ਜਲੰਧਰ (ਬਿਊਰੋ) : ਇਸ ਸਾਲ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ 'ਮੰਜੇ ਬਿਸਤਰੇ 2' ਲੈ ਕੇ ਆ ਰਹੇ ਹਨ, ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ। ਦੱਸ ਦਈਏ ਕਿ ਇਹ ਫਿਲਮ ਇਸ ਸਾਲ 12 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਗਿੱਪੀ ਗਰੇਵਾਲ ਇਸ ਫਿਲਮ ਨੂੰ ਲੈ ਕੇ ਕੋਈ ਵੀ ਕਮੀ ਪੇਸ਼ੀ ਨਹੀਂ ਛੱਡਣਾ ਚਾਹੁੰਦੇ, ਜਿਸ ਲਈ ਉਹ ਹੁਣ ਤੋਂ ਹੀ ਫਿਲਮ ਦੀ ਪ੍ਰਮੋਸ਼ਨ 'ਚ ਜੁੱਟ ਚੁੱਕੇ ਹਨ।

 

 
 
 
 
 
 
 
 
 
 
 
 
 
 

#manjebistre2 #12april2019 #gippigrewal @humblemotionpictures

A post shared by Gippy Grewal (@gippygrewal) on Feb 12, 2019 at 9:20pm PST

ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦੇ ਪੋਸਟਰ ਤੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਪੋਸਟਰ 'ਚ ਗਿੱਪੀ ਨਾਲ ਪੂਰੀ ਸਟਾਰ ਕਾਸਟ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਵੀਡੀਓ 'ਚ ਕੈਨੇਡਾ 'ਚ ਮੰਜੇ ਬਿਸਤਰੇ ਇਕੱਠੇ ਕੀਤੇ ਜਾ ਰਹੇ ਹਨ। ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪੰਸਦ ਕੀਤਾ ਜਾ ਰਿਹਾ ਹੈ। 

 
 
 
 
 
 
 
 
 
 
 
 
 
 

#manjebistre2 #12april2019 #gippigrewal @humblemotionpictures

A post shared by Gippy Grewal (@gippygrewal) on Feb 13, 2019 at 7:40pm PST


ਦੱਸ ਦਈਏ ਕਿ ਇਸ ਫਿਲਮ 'ਮੰਜੇ ਬਿਸਤਰੇ' ਦਾ ਸੀਕਵਲ ਹੈ। ਪਿਛਲੀ ਫਿਲਮ 'ਚ ਮੰਜੇ ਬਿਸਤਰੇ ਪੰਜਾਬ 'ਚ ਹੀ ਇੱਕਠੇ ਕੀਤੇ ਗਏ ਸਨ ਪਰ ਇਸ ਵਾਰ ਮੰਜੇ ਬਿਸਤਰੇ ਪੰਜਾਬ 'ਚ ਨਹੀਂ ਸਗੋਂ ਸੱਤ ਸਮੁੰਦਰ ਪਾਰ ਦੇ ਵਿਦੇਸ਼ ਦੀ ਧਰਤੀ 'ਤੇ ਇਕੱਠੇ ਕੀਤੇ ਜਾ ਰਹੇ ਹਨ। ਕੈਨੇਡਾ 'ਚ ਗਿੱਪੀ ਗਰੇਵਾਲ ਦੀ ਟੀਮ ਮੰਜੇ ਬਿਸਤਰੇ ਇੱਕਠੇ ਕਰਨ ਲਈ ਪਹੁੰਚੀ ਹੋਈ ਹੈ। 'ਮੰਜੇ ਬਿਸਤਰੇ 2' 'ਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੋਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ ਸਮੇਤ ਕਈ ਹੋਰ ਸਿਤਾਰੇ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

#manjebistre2 #12april2019 #gippigrewal @humblemotionpictures @bal_deo

A post shared by Gippy Grewal (@gippygrewal) on Feb 13, 2019 at 9:31am PST

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News