ਗਿੱਪੀ ਦੀ ਫਿਲਮ ''ਅਰਦਾਸ ਕਰਾਂ'' ਨੇ ਸਿਰਜਿਆ ਨਵਾਂ ਇਤਿਹਾਸ, ਪੰਜਾਬੀ ਇੰਡਸਟਰੀ ਲਈ ਹੈ ਮਾਣ ਦੀ ਗੱਲ

12/21/2019 10:22:10 AM

ਜਲੰਧਰ (ਬਿਊਰੋ) — ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਮਾਸਟਰ ਪੀਸ ਫਿਲਮ 'ਅਰਦਾਸ ਕਰਾਂ' ਨੇ ਪੰਜਾਬੀ ਸਿਨੇਮਾ 'ਚ ਨਵਾਂ ਇਚਿਹਾਸ ਸਿਰਜਿਆ ਹੈ। ਉਨ੍ਹਾਂ ਦੀ ਇਹ ਫਿਲਮ ਇਕ ਵਾਰ ਮੁੜ ਪੰਜਾਬ ਦੇ ਵੱਖ-ਵੱਖ ਸਿਨੇਮਾ ਘਰਾਂ 'ਚ ਲੱਗੀ ਹੈ। ਪੰਜਾਬੀ ਸਿਨੇਮਾ ਘਰਾਂ ਦੇ ਇਤਿਹਾਸ 'ਚ ਇਹ ਆਪਣੇ ਆਪ 'ਚ ਪਹਿਲਾਂ ਮੌਕਾ ਹੈ, ਜਦੋਂ ਕੋਈ ਪੰਜਾਬੀ ਫਿਲਮ ਲੋਕਾਂ ਦੀ ਮੰਗ 'ਤੇ ਦੂਜੀ ਵਾਰ ਸਿਨੇਮਾ ਘਰਾਂ ਦੀ ਸ਼ਾਨ ਬਣੀ ਹੈ। ਇਸ ਦੀ ਜਾਣਕਾਰੀ ਖੁਦ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਗਿੱਪੀ ਵਲੋਂ ਸ਼ੇਅਰ ਕੀਤੀ ਵੀਡੀਓ 'ਚ ਮਲਕੀਤ ਰੌਣੀ ਤੇ ਗੁਰਪ੍ਰੀਤ ਕੌਰ ਭੰਗੂ ਇਸ ਗੱਲ ਦੀ ਜਾਣਕਾਰੀ ਦੇ ਰਹੇ ਹਨ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ 'ਅਰਦਾਸ ਕਰਾਂ' ਫਿਲਮ ਦੁਬਾਰਾ ਸਿਨੇਮਾ ਘਰਾਂ 'ਚ ਲਗਾਈ ਜਾਵੇ। ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਇਹ ਫਿਲਮ ਇਕ ਵਾਰ ਫਿਰ ਸਿਨੇਮਾ ਘਰਾਂ 'ਚ ਲਾਈ ਗਈ ਹੈ।

 
 
 
 
 
 
 
 
 
 
 
 
 
 

Saheedan Di Yaad Wich Ardaaskaraan Ik War Phir Toh JR Cinema Ropar Wich Dikhayi Ja Rhi Ae 🙏🙏 @gippygrewal @humblemotionpictures @ardaas_humble #GippyGrewal #ArdaasKaraan #HumblemotionPictures

A post shared by Humble Music (@thehumblemusic) on Dec 20, 2019 at 1:27am PST


ਦੱਸ ਦਈਏ ਕਿ ਇਹ ਫਿਲਮ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਤੇ ਪ੍ਰੋਡਕਸ਼ਨ 'ਚ ਬਣੀ ਹੈ। ਇਹ ਫਿਲਮ ਸਾਲ 2016 'ਚ ਆਈ ਫਿਲਮ 'ਅਰਦਾਸ' ਦਾ ਸੀਕਵਲ ਹੈ। ਫਿਲਮ 'ਚ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਬੱਬਲ ਰਾਏ, ਮਲਕੀਤ ਰੌਣੀ ਵਰਗੇ ਵੱਡੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।

 
 
 
 
 
 
 
 
 
 
 
 
 
 

Cinema ghar vich dubara #ardaaskaraan 🙏🙏🙏 WaheGuru Mehar Kario🙏🙏🙏 @gippygrewal @humblemotionpictures @thehumblemusic @bal_deo @omjeestarstudioss @officialranaranbir @ghuggigurpreet #gippygrewal @sapnapabbi_sappers @malkeetrauni

A post shared by Humble Music (@thehumblemusic) on Dec 20, 2019 at 8:00pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News