ਪਾਕਿਸਤਾਨ ’ਚ ਵੀ ਛਾਏ ਗਿੱਪੀ ਗਰੇਵਾਲ, ਮਿਲੇ ਬੇਸ਼ਕੀਮਤੀ ਤੋਹਫੇ

1/23/2020 12:51:31 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਹਾਲ ਹੀ 'ਚ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ, ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਸ੍ਰੀ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਜੱਦੀ ਪਿੰਡ 47 ਜੇ. ਬੀ. ਮਨਸੂਰਾ ਵੀ ਗਏ, ਜਿਥੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
PunjabKesari
ਗਿੱਪੀ ਗਰੇਵਾਲ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵੀ ਸ਼ੇਅਰ ਕੀਤੀਆਂ ਸਨ। ਇਸ ਦੌਰਾਨ ਉਨ੍ਹਾਂ ਨੇ ਪਿੰਡ ਦੇ ਬਜ਼ੁਰਗ ਲੋਕਾਂ ਨਾਲ ਮੁਲਾਕਾਤ ਕੀਤੀ। ਗਿੱਪੀ ਗਰੇਵਾਲ ਦੇ ਜੱਦੀ ਪਿੰਡ ਵਾਲੇ ਘਰ 'ਚ ਰਹਿ ਰਹੇ ਪਰਿਵਾਰ ਵਲੋਂ ਉਨ੍ਹਾਂ ਦੇ ਘਰ ਦਾ ਇਕ ਤਾਲਾ ਗਿੱਪੀ ਨੂੰ ਤੋਹਫੇ ਵਜੋਂ ਦਿੱਤਾ ਗਿਆ।
PunjabKesari
ਇਸ ਤੋਂ ਇਲਾਵਾ ਪਾਕਿਸਤਾਨ ਦੇ ਨਾਮੀ ਬਿਜ਼ਨੈੱਸਮੈਨ ਤੇ ਪਾਕਿਸਤਾਨ ਕਲਾਕਾਰ ਵੀ ਗਿੱਪੀ ਗਰੇਵਾਲ ਨੂੰ ਮਿਲੇ। ਪਾਕਿਸਤਾਨ ਦੇ ਨਾਮੀ ਬਿਜ਼ਨੈੱਸਮੈਨ ਤੇ Peshawar Zalmi ਦੇ ਚੇਅਰਮੈਨ ਜਾਵੇਦ ਅਫਰੀਦੀ ਨੇ ਗਿੱਪੀ ਨੂੰ ਪਿਆਰ ਵਿਚ ਇਕ ਜੈਕਟ ਤੇ ਕ੍ਰਿਕਟ ਬੱਲਾ ਤੋਹਫੇ ਵਿਚ ਪੇਸ਼ ਕੀਤਾ।


ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਪਾਕਿਸਤਾਨ ਵਿਚ ਗਿੱਪੀ ਗਰੇਵਾਲ ਨੂੰ ਚਾਹੁਣ ਵਾਲਿਆਂ ਦੀ ਖੁਸ਼ੀ ਦੇਖਦੀਏ ਹੀ ਬਣਦੀ ਸੀ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਫੈਨਜ਼ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News