ਗਿੱਪੀ ਗਰੇਵਾਲ ਨੇ ਦਿਖਾਇਆ ਵੱਡਾ ਦਿਲ, ਜਗਦੀਪ ਸਿੱਧੂ ਲਈ ਬਦਲੀ ਆਪਣੀ ਫਿਲਮ ਦੀ ਰਿਲੀਜ਼ਿੰਗ ਡੇਟ

10/14/2019 9:05:11 AM

ਜਲੰਧਰ (ਬਿਊਰੋ) — ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ 'ਸੁਫਨਾ' ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਹੈ, ''ਟੀਮ ਕਿਸਮਤ ਇਕ ਵਾਰ ਫਿਰ ਤੋਂ ਲਵ ਸਟੋਰੀ ਨਾਲ ਦਿਲ ਜਿੱਤਣ ਆ ਰਹੀ ਹੈ। ਵੈਲਨਟਾਇਨ ਡੇਅ 'ਤੇ…ਧੰਨਵਾਦ ਗਿੱਪੀ ਬਾਈ ਨੂੰ... ਮੇਰੀ ਨਿੱਕੀ ਜਿਹੀ ਬੇਨਤੀ ਤੇ ਬਾਈ ਨੇ 'ਇੱਕ ਸੰਧੂ ਹੁੰਦਾ ਸੀ' ਦੀ ਰਿਲੀਜ਼ ਡੇਟ 21 ਫਰਵਰੀ ਤੋਂ 28 ਫਰਵਰੀ ਕਰ ਦਿੱਤੀ ਹੈ..ਇਹ ਗੱਲ ਹੈ..14 ਫਰਵਰੀ ਨੂੰ ਰੋਮਾਂਸ ਤੇ 28 ਫਰਵਰੀ ਨੂੰ ਹਾਕੀ ਖੜਕੂ''।

PunjabKesari
ਦੱਸ ਦਈਏ 'ਸੁਫਨਾ' ਫਿਲਮ ਦੀ ਕਹਾਣੀ ਵੀ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਖੁਦ ਹੀ ਕਰਨਗੇ। ਇਸ ਫਿਲਮ 'ਚ ਐਮੀ ਵਿਰਕ ਤੇ ਤਾਨੀਆ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਸੁਫਨਾ' ਅਗਲੇ ਸਾਲ 14 ਫਰਵਰੀ ਵੈਲੇਨਟਾਈਨ ਡੇਅ ਵਾਲੇ ਦਿਨ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ। ਉਧਰ ਗਿੱਪੀ ਗਰੇਵਾਲ ਦੀ ਫਿਲਮ 'ਇੱਕ ਸੰਧੂ ਹੁੰਦਾ ਸੀ', ਜਿਸ ਨੂੰ ਰਾਕੇਸ਼ ਮਹਿਤਾ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।

PunjabKesari

ਇਸ ਫਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਨੇਹਾ ਸ਼ਰਮਾ, ਰੌਸ਼ਨ ਪ੍ਰਿੰਸ, ਬੱਬਲ ਰਾਏ, ਸਮਾਜ ਸੇਵਕ ਅਨਮੋਲ ਕਵਾਤਰਾ ਤੇ ਕਈ ਹੋਰ ਪੰਜਾਬੀ ਇੰਡਸਟਰੀ ਦੇ ਨਾਮੀ ਚਿਹਰੇ ਨਜ਼ਰ ਆਉਣਗੇ। ਇਹ ਫਿਲਮ ਪਹਿਲਾ 8 ਮਈ ਨੂੰ ਰਿਲੀਜ਼ ਹੋਣੀ ਸੀ ਪਰ ਰਿਲੀਜ਼ ਡੇਟ ਬਦਲਕੇ 21 ਫਰਵਰੀ ਕਰ ਦਿੱਤੀ ਗਈ ਸੀ ਤੇ ਹੁਣ ਇਕ ਵਾਰ ਫਿਰ ਤੋਂ ਰਿਲੀਜ਼ ਡੇਟ 'ਚ ਬਦਲਾਅ ਕਰਕੇ 28 ਫਰਵਰੀ ਕਰ ਦਿੱਤੀ ਗਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News