ਆਮਿਰ ਖਾਨ ਦੀ ਫਿਲਮ ''ਲਾਲ ਸਿੰਘ ਚੱਡਾ'' ਬਾਰੇ ਗਿੱਪੀ ਗਰੇਵਾਲ ਨੇ ਕੀਤਾ ਇਹ ਖੁਲਾਸਾ

3/11/2020 3:45:02 PM

ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰ ਆਮਿਰ ਖਾਨ ਬਾਲੀਵੁੱਡ ਦੇ ਉਹ ਅਦਾਕਾਰ ਹਨ, ਜਿਹੜੇ ਹਮੇਸ਼ਾ ਹੀ ਵੱਖਰੇ ਕੰਸੈਪਟ 'ਤੇ ਫਿਲਮਾਂ ਲੈ ਕੇ ਆਉਂਦੇ ਹਨ। ਇਨ੍ਹੀਂ ਦਿਨੀਂ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਇਸ ਫਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਹੁਣ ਗਿੱਪੀ ਗਰੇਵਾਲ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ, ''ਮੈਂ ਇਸ ਫਿਲਮ ਦੇ ਕੁਝ ਪਾਰਟ ਦੇਖੇ ਹਨ, ਜਿਨ੍ਹਾਂ ਨੂੰ ਦੇਖ ਕੇ ਮੈਂ ਕਈ ਵਾਰ ਭਾਵੁਕ ਹੋਇਆ। ਆਮਿਰ ਖਾਨ ਨੇ ਜਿਹੜੀ ਚੀਜ਼ ਇਸ ਫਿਲਮ 'ਚ ਪੇਸ਼ ਕੀਤੀ ਹੈ, ਉਹ ਮੇਰੀ ਪਸੰਦੀਦਾ ਹੈ।'' ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਦੱਸਿਆ, ''ਇਸ ਫਿਲਮ ਦੀ 60 ਫੀਸਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਪੰਜਾਬ ਨਾਲ ਸਬੰਧਿਤ ਹੋਣ ਕਰਕੇ ਆਮਿਰ ਖਾਨ ਨੇ ਮੈਨੂੰ ਇਹ ਫਿਲਮ ਦਿਖਾਈ ਹੈ ਤਾਂ ਜੋ ਇਸ 'ਚ ਜੋ ਕੋਈ ਵੀ ਕਮੀ ਪੇਸ਼ੀ ਹੈ, ਉਸ ਨੂੰ ਦੂਰ ਕੀਤਾ ਜਾ ਸਕੇ। ਇਸ ਫਿਲਮ 'ਚ ਆਮਿਰ ਖਾਨ ਨੇ ਸਿੱਖ ਦਾ ਕਿਰਦਾਰ ਬਹੁਤ ਹੀ ਖੂਬਸੂਰਤੀ ਨਾਲ ਨਿਭਾਇਆ ਹੈ ਤੇ ਸਿੱਖੀ ਸਰੂਪ ਤੇ ਪੱਗ ਨੂੰ ਬਹੁਤ ਹੀ ਸਤਿਕਾਰ ਦਿੱਤਾ ਗਿਆ ਹੈ। ਗਿੱਪੀ ਗਰੇਵਾਲ ਦੇ ਇਸ ਖੁਲਾਸੇ ਤੋਂ ਲੱਗਦਾ ਹੈ ਕਿ ਆਮਿਰ ਖਾਨ ਬਾਕਸ ਆਫਿਸ 'ਤੇ ਇਕ ਹੋਰ ਹਿੱਟ ਫਿਲਮ ਦੇਣ ਜਾ ਰਹੇ ਹਨ।''

ਦੱਸ ਦਈਏ ਕਿ ਫਿਲਮ 'ਲਾਲ ਸਿੰਘ ਚੱਢਾ' 'ਚ ਆਮਿਰ ਖਾਨ ਸਰਦਾਰ ਦੀ ਭੂਮਿਕਾ 'ਚ ਨਜ਼ਰ ਆਉਣਗੇ। 'ਲਾਲ ਸਿੰਘ ਚੱਢਾ' ਹਾਲੀਵੁੱਡ ਦੇ ਟੌਮ ਹੈਂਕਸ ਦੀ ਫਿਲਮ 'ਫਾਰੈਸਟ ਗੰਪ' ਦਾ ਆਫੀਸ਼ੀਅਲ ਰੀਮੇਕ ਹੈ। ਆਮਿਰ ਖਾਨ ਇਸ ਫਿਲਮ 'ਚ ਆਪਣੀ ਉਮਰ ਨਾਲੋਂ ਛੋਟੇ ਵਿਅਕਤੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿਸ ਲਈ ਉਨ੍ਹਾਂ 20 ਕਿੱਲੋ ਦੇ ਕਰੀਬ ਭਾਰ ਘਟਾਇਆ ਹੈ। ਫਿਲਮ 'ਲਾਲ ਸਿੰਘ ਚੱਡਾ' ਨੂੰ ਆਦਿੱਤਿਆ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਆਮਿਰ ਖਾਨ ਨਾਲ ਕਰੀਨਾ ਕਪੂਰ ਨਜ਼ਰ ਆਵੇਗੀ। ਇਹ ਫਿਲਮ ਸਾਲ 2020 'ਚ ਕ੍ਰਿਸਮਸ ਦੇ ਮੌਕੇ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News