ਕੁਦਰਤ ਪ੍ਰਤੀ ਮਨੁੱਖਾਂ ਵੱਲੋਂ ਕੀਤੀ ਬੇਪਰਵਾਹੀ ਨੂੰ ਬਿਆਨ ਕਰਦੈ ਗਿੱਪੀ ਗਰੇਵਾਲ ਦਾ ਵੀਡੀਓ ''ਸੁੱਖ ਤਾਂ ਹੈ?''

3/30/2020 10:33:30 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣਾ ਇਕ ਨਵਾਂ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਕੁਦਰਤ ਅਤੇ  ਮਨੁੱਖਤਾ ਦੀ ਗੱਲ ਕੀਤੀ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਕੁਦਰਤ ਵੱਲੋਂ ਇਨਸਾਨਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਕੁਦਰਤ ਪ੍ਰਤੀ ਹੋਰ ਵੀ ਜ਼ਿਆਦਾ ਜ਼ਿੰਮੇਵਾਰ ਅਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਵੀਡੀਓ ਵਿਚ ਮਨੁੱਖੀ ਪ੍ਰਦੂਸ਼ਨ ਕਾਰਨ ਜੰਗਲੀ ਜਾਨਵਰਾਂ, ਪੰਛੀਆਂ ਅਤੇ ਰੁੱਖਾਂ ਦੀ ਗੱਲ ਕੀਤੀ ਗਈ ਹੈ। ਗਿੱਪੀ ਗਰੇਵਾਲ ਇੰਸਟਾਗ੍ਰਾਮ ਉੱਤੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਕੈਪਸ਼ਨ ਵਿਚ ਲਿਖਿਆ- ''ਸੁੱਖ ਤਾਂ ਹੈ ? ਵਾਹਿਗੁਰੂ ਨੇ ਸਾਨੂੰ ਅਣਮੁੱਲੀਆਂ ਦਾਤਾਂ ਨਾਲ ਬਖਸ਼ਿਆ ਸੀ ਅਤੇ ਅਸੀਂ ਜਾਣੇ ਅਣਜਾਣੇ ਵਿਚ ਓਹਦੀ ਕਦਰ ਹੀ ਪਾਈ। ਅਸੀਂ ਹਵਾ, ਪਾਣੀ, ਆਕਾਸ਼, ਪਸ਼ੂ-ਪੰਛੀ ਕਿਸੇ ਨਾਲ ਵੀ ਇਨਸਾਫ ਨਹੀਂ ਕੀਤਾ ਪਰ ਪੂਰੀ ਕਾਇਨਾਤ ਫਿਰ ਵੀ ਇਨਸਾਨ ਦਾ ਮੋਹ ਭਰਿਆ ਫਿਕਰ ਕਰਦੀ ਜਾਪਦੀ ਹੈ। ਕੁਦਰਤ ਨਾਲ ਕੀਤੀਆਂ ਸਾਡੀਆਂ ਹਰਕਤਾਂ ਦੇ ਬਾਵਜੂਦ ਕੁਦਰਤ ਦਾ ਹਰ ਜੀਵ-ਜੰਤੂ, ਰੁੱਖ, ਧਰਤੀ-ਆਕਾਸ਼ ਸਾਡੀ ਸਲਾਮਤੀ ਮੰਗਦੇ ਹੋਏ ਰੱਬ ਨੂੰ ਪੁੱਛ ਰਹੇ ਨੇ ਸੁੱਖ ਤਾਂ ਹੈ?''


ਦੱਸ ਦੇਈਏ ਕਿ ਦਿਲ ਨੂੰ ਛੂਹ ਜਾਣ  ਵਾਲਿਆਂ ਸਤਰਾਂ ਨੂੰ ਸੰਗੀਤ ਜਗਤ ਦੇ ਨਾਮੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਗਿੱਪੀ ਗਰੇਵਾਲ ਨੇ ਆਪਣੀ ਦਮਦਾਰ ਆਵਾਜ਼ ਵਿਚ ਗਾਇਆ ਹੈ। ਇਸ ਵੀਡੀਓ ਦਾ ਮਿਊਜ਼ਿਕ 'ਜੇ. ਕੇ' ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਲੋਕਾਂ ਵੱਲੋ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।    
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਦੇ ਸਦਕਾ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰ ਰਹੇ ਹਨ ਅਤੇ ਲੋੜਵੰਦ ਲੋਕਾਂ ਦੀ ਮਦਦ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਵੀ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News