ਬਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਨਾਲ ਗਿੱਪੀ ਗਰੇਵਾਲ ਦੀ ਵੀਡੀਓ ਵਾਇਰਲ

8/24/2019 11:44:52 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਗਲੇ ਸਾਲ ਆਉਣ ਵਾਲੀ ਫਿਲਮ 'ਇਕ ਸੰਧੂ ਹੁੰਦਾ ਸੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਹ ਫਿਲਮ ਫੁੱਲ ਐਕਸ਼ਨ ਡਰਾਮਾ ਫਿਲਮ ਹੋਣ ਵਾਲੀ ਹੈ। ਰਾਕੇਸ਼ ਮਹਿਤਾ ਦੇ ਨਿਰਦੇਸ਼ਨ 'ਚ ਫਿਲਮਾਈ ਜਾ ਰਹੀ ਇਸ ਫਿਲਮ 'ਚ ਬਾਲੀਵੁੱਡ ਦੇ ਦਿੱਗਜ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਦੀ ਦੇਖਰੇਖ 'ਚ ਸਾਰੇ ਐਕਸ਼ਨ ਸੀਨਜ਼ ਸ਼ੂਟ ਕੀਤੇ ਜਾ ਰਹੇ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਸ਼ਾਮ ਕੌਸ਼ਲ, ਰਾਕੇਸ਼ ਮਹਿਤਾ ਅਤੇ ਆਪਣੀ ਬਾਕੀ ਟੀਮ ਨਾਲ ਇਕ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ, ਗਿੱਪੀ ਦੇ ਸੱਜੇ ਖੱਬੇ ਫਿਲਮ ਨਿਰਦੇਸ਼ਕ ਅਤੇ ਐਕਸ਼ਨ ਡਾਇਰੈਕਟਰ ਆਉਂਦੇ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

With one of my favourite Action Director @shamkaushal09 ji 👍 DAAKA Te ik Sandhu Hunda Si vich khadku daang 👍 Back to basic 👍 Desi Jatt Paa du Khilare baliyae 👌👌👌

A post shared by Gippy Grewal (@gippygrewal) on Aug 23, 2019 at 2:54am PDT

ਗਿੱਪੀ ਗਰੇਵਾਲ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ''ਮੇਰੇ ਸਭ ਤੋਂ ਮਨ ਪਸੰਦ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਜੀ ਦੇ ਨਾਲ, ਡਾਕਾ ਤੇ ਇੱਕ ਸੰਧੂ ਹੁੰਦਾ ਸੀ 'ਚ ਖੜਕੂ ਡਾਂਗ''। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਆਪਣੇ ਪੁਰਾਣੇ ਗੀਤ ਦੀ ਲਾਈਨ ਦਾ ਵੀ ਜ਼ਿਕਰ ਕੀਤਾ ਹੈ। ਗਿੱਪੀ ਗਰੇਵਾਲ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News