ਸੱਚੀਆਂ ਯਾਰੀਆਂ ਨੂੰ ਬਿਆਨ ਕਰਦੈ ਗੀਤਾਜ਼ ਬਿੰਦਰਖੀਆ ਦਾ ਗੀਤ ''ਯਾਰੀ'' (ਵੀਡੀਓ)

7/13/2019 9:01:00 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੀਤਾਜ਼ ਬਿੰਦਰਖੀਆ ਦਾ ਨਵਾਂ ਗੀਤ 'ਯਾਰੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਦੱਸ ਦਈਏ ਕਿ ਗੀਤਾਜ਼ ਬਿੰਦਰਖੀਆ ਦਾ ਇਹ ਗੀਤ ਰੋਮਾਂਟਿਕ ਸੈਡ ਸੌਂਗ ਹੈ। ਇਸ ਗੀਤ ਦੇ ਬੋਲ ਨਵੀ ਫਿਰੋਜ਼ਪੁਰੀਆ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਇੰਟੈਂਸ ਨੇ ਦਿੱਤਾ ਹੈ। ਇਸ ਗੀਤ 'ਚ ਗੀਤਾਜ਼ ਬਿੰਦਰਖੀਆ ਨੇ ਬੜੀ ਹੀ ਖੂਬਸੂਰਤੀ ਨਾਲ ਇਸ ਗੀਤ 'ਚ ਦੋਸਤੀ ਨੂੰ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਪਹਿਲਾਂ ਉਸ ਨਾਲ ਦੋਸਤੀ ਕੀਤੀ ਅਤੇ ਫਿਰ ਇਹ ਦੋਸਤੀ ਪਿਆਰ 'ਤੇ ਵਿਆਹ 'ਚ ਤਬਦੀਲ ਹੋ ਗਈ ਅਤੇ ਇਸ ਤੋਂ ਬਾਅਦ ਇਹ ਪਿਆਰ ਤੋੜ ਕੇ ਜਾ ਰਹੀ ਹੈ।

ਇਹ ਦੋਸਤੀ ਜਾਂ ਪਿਆਰ ਇਸ ਲਈ ਨਹੀਂ ਟੁੱਟਦਾ ਕਿ ਕੋਈ ਬੇਵਫਾਈ ਕਰਦਾ ਹੈ ਸਗੋਂ ਇਸ ਲਈ ਟੁੱਟਦੀ ਹੈ ਕਿਉਂ ਕਿ ਇਕ ਜਣਾ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਇਹ ਪਿਆਰ ਟੁੱਟ ਕੇ ਵੀ ਟੁੱਟਦਾ ਨਹੀਂ ਕਿਉਂਕਿ ਦੋਹਾਂ ਦਾ ਪਿਆਰ ਸੱਚਾ ਹੈ। ਦੋਵੇਂ ਇਕ-ਦੂਜੇ ਲਈ ਵੱਡੀ ਤੋਂ ਵੱਡੀ ਕੁਰਬਾਨੀ ਲਈ ਤਿਆਰ ਰਹਿੰਦੇ ਹਨ। ਇਸ ਗੀਤ 'ਚ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News