ਹੈਪੀ ਮਨੀਲਾ ਗੰਢਿਆਂ ਦੇ ਮੁੱਦੇ ’ਤੇ ਹਾਸਿਆਂ ਦੀ ਪਿਟਾਰੀ ‘ਗਲੌਕ 2’ ਲੈ ਕੇ ਆਇਆ

12/25/2019 4:59:54 PM

ਜਲੰਧਰ(ਬਿਊਰੋ)- ਹੈਪੀ ਮਨੀਲਾ ਉਹ ਗਾਇਕ ਤੇ ਗੀਤਕਾਰ ਹੈ। ਜੋ ਆਪਣੇ ਸਰੋਤਿਆਂ ਨੂੰ ਹਸਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਇਸ ਵੇਲੇ ਗੰਢਿਆਂ ਦੇ ਆਸਮਾਨ ਛੂਹਦੇ ਮੁੱਲ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ, ਸਰਕਾਰਾਂ ਵੱਲੋਂ ਕੋਈ ਹੱਲ ਨਾ ਕੀਤੇ ਜਾਣ ’ਤੇ ਹੈਪੀ ਮਨੀਲਾ ਨੇ ਸਰਕਾਰ ਪ੍ਰਤੀ ਇਸ ਰੋਸ ਨੂੰ ਮਜ਼ਾਹੀਆ ਗੀਤ ‘ਗਲੌਕ 2’ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਲੋਕ ਹੱਸ ਵੀ ਰਹੇ ਹਨ ਅਤੇ ਸਰਕਾਰ ਨੂੰ ਕੋਸ ਵੀ ਰਹੇ ਹਨ। ਉਸ ਦੇ ਆਪਣੇ ਹੀ ਲਿਖੇ ਅਤੇ ਗਾਏ ਇਸ ਗੀਤ ਨੂੰ ਐੱਚ. ਐੱਮ. ਈ. ਸੰਗੀਤ ਕੰਪਨੀ ਨੇ ਰਿਲੀਜ਼ ਕੀਤਾ ਹੈ।


ਸਮੁੱਚੀ ਦੁਨੀਆ ਵਿਚ ਵਸਦੇ ਪੰਜਾਬੀ ਸਰੋਤੇ ਇਸ ਗੀਤ ਨੂੰ ਹੱਥੋਂ-ਹੱਥੀ ਅੱਗੇ ਸ਼ੇਅਰ ਕਰ ਰਹੇ ਹਨ ਤੇ ਖੁਦ ਸੁਣ ਰਹੇ ਹਨ। ਹੈਪੀ ਮਨੀਲਾ ਨੇ ਇਸ ਗੀਤ ਵਿਚ ਇਕ ਗੰਢੇ ਵੇਚਣ ਵਾਲਾ ਮਜ਼ਾਹੀਆ ਪਾਤਰ ਬਣਾ ਕੇ ਉਸ ਤੋਂ ਉਸ ਦੀ ਮਹਿਬੂਬਾ ਨਾਲ ਇਸ ਮਹਿੰਗਾਈ ਦੇ ਦੌਰ ਵਿਚ ਵੀ ਖੁੱਲੲ ਕੇ ਖਾਣੇ ਵਿਚ ਗੰਢੇ ਵਰਤਣ ਦਾ ਹੋਕਾ ਦਿੰਦਾ ਹੈ ਅਤੇ ਸਰਕਾਰਾਂ ’ਤੇ ਟੋਚ ਕਰ ਰਿਹਾ ਹੈ। ਉਸ ਦੀ ਇਸ ਕੋਸ਼ਿਸ਼ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News