ਫਿਰ ਮਨਾਇਆ ਜਾਵੇਗਾ ਆਜ਼ਾਦ ਭਾਰਤ ਦੇ ਪਹਿਲੇ ਗੋਲਡ ਦਾ ਜਸ਼ਨ

8/11/2018 4:53:50 PM

ਮੁੰਬਈ (ਬਿਊਰੋ)— 'ਗੋਲਡ' ਦੇ ਨਿਰਮਾਤਾ ਇਕ ਵਾਰ ਫਿਰ ਭਾਰਤ ਨੂੰ 1948 'ਚ ਮਿਲੇ ਪਹਿਲੇ ਗੋਲਡ ਮੈਡਲ ਦਾ ਜਸ਼ਨ ਵੱਡੇ ਪੱਧਰ 'ਤੇ ਮਨਾਉਣ ਲਈ ਤਿਆਰ ਹੈ। 70 ਸਾਲਾ 'ਚ ਪਹਿਲੀ ਵਾਰ 12 ਅਗਸਤ ਦੇ ਇਸ ਇਤਿਹਾਸਕ ਦਿਨ ਨੂੰ ਮਾਣ ਨਾਲ ਮਨਾਇਆ ਜਾਵੇਗਾ। ਇਹ ਉਹ ਦਿਨ ਹੈ ਜਦੋਂ ਭਾਰਤ ਨੇ ਇਕ ਸਵਤੰਤਰ ਰਾਸ਼ਟਰ ਦੇ ਰੂਪ 'ਚ ਬ੍ਰਿਟਿਸ਼ ਰਾਜ ਤੋਂ ਆਪਣਾ ਪਹਿਲਾ ਓਲੰਪਿਕ ਗੋਲਡ ਮੈਡਲ ਜਿੱਤਿਆ ਸੀ। ਖਬਰ ਇਹ ਹੈ ਕਿ ਭਾਰਤ ਦੇ ਕਈ ਅਹਿਮ ਸਥਾਨਾਂ ਨੂੰ ਸੋਨੇ 'ਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਇਹ ਦਿਨ ਬਹੁਤ ਹੀ ਮਾਣ ਨਾਲ ਮਨਾਇਆ ਜਾਵੇਗਾ। ਇਸ ਦਿਨ ਇਤਿਹਾਸਕ ਘਟਨਾ ਦੇ ਸਨਮਾਨ 'ਚ ਰਾਸ਼ਟਰ ਨੂੰ ਇਕੱਠੇ ਕਰਦੇ ਹੋਏ ਸੋਨੇ 'ਚ ਬਦਲ ਦਿੱਤਾ ਜਾਵੇਗਾ। ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ, ਅਹਿਮਦਾਬਾਦ 'ਚ ਸਾਬਰਮਤੀ ਨਦੀ ਦੇ ਮੋਰਚੇ, ਜੈਪੂਰ ਦਾ ਸਟੈਚੂ ਸਕ੍ਰਿਲ, ਕਾਨਪੂਰ 'ਚ ਜੇਕੇ ਮੰਦਿਰ, ਪੁਣੇ ਦਾ ਮਗਾਰਪੱਟਾ, ਕੋਲਕਾਤਾ ਦਾ ਪ੍ਰਿੰਸੇਸ ਮੇਮੋਰੀਅਲ ਅਤੇ ਹੋਰ ਕਈ ਇਤਿਹਾਸਕ ਸਥਾਨ 12 ਅਗਸਤ ਨੂੰ 7 ਵਜੇ ਸੋਨੇ 'ਚ ਚਮਕਣਗੇ।

PunjabKesari
ਰੀਮਾ ਕਾਗਤੀ ਵਲੋਂ ਨਿਰਦੇਸ਼ਿਤ ਫਿਲਮ 'ਗੋਲਡ' ਜਿਸ 'ਚ ਅਕਸ਼ੈ ਕੁਮਾਰ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਕਹਾਣੀ ਸਵਤੰਤਰ ਭਾਰਤ ਵਲੋਂ ਓਲੰਪਿਕ 'ਚ ਪਹਿਲਾ ਗੋਲਡ ਮੈਡਲ ਜਿੱਤਣ 'ਤੇ ਆਧਾਰਿਤ ਹੈ। ਇਸ ਨਾਲ ਭਾਰਤ ਦੇ ਕੁਝ ਮਹੱਤਵਪੂਰਨ ਹਿੱਸੇ ਮੁੜ ਸੋਨੇ 'ਚ ਤਬਦੀਲ ਹੋਣ ਜਾਣਗੇ ਅਤੇ ਭਾਰਤ ਲਈ ਇਹ ਦਿਨ ਬਹੁਤ ਹੀ ਖਾਸ ਹੋਵੇਗਾ। ਇਹ ਦਿਨ ਭਾਰਤੀ ਹਾਕੀ ਟੀਮ ਲਈ ਇਕ ਮਾਣ ਅਤੇ ਸਨਮਾਨ ਨੂੰ ਜ਼ਾਹਿਰ ਕਰਦਾ ਹੈ, ਜਿਨ੍ਹਾਂ ਭਾਰਤ ਦਾ ਮਾਣ ਵਧਾਇਆ ਅਤੇ ਇਤਿਹਾਸ ਰੱਚਿਆ ਸੀ। ਜਿਸ ਨੂੰ ਦੁਨੀਆ 'ਚ ਅੱਜ ਵੀ ਯਾਦ ਕਰਕੇ ਮਾਣ ਮਹਿਸੂਸ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News