ਬਾਕਸ ਆਫਿਸ ''ਤੇ ਚੱਲਿਆ ''ਗੋਲਡ'' ਦਾ ਜਾਦੂ, ਕਮਾਈ 70 ਕਰੋੜ ਤੋਂ ਪਾਰ

8/20/2018 2:51:58 PM

ਮੁੰਬਈ (ਬਿਊਰੋ)— 72ਵੇਂ ਸੁਤੰਤਰਤਾ ਦਿਵਸ ਮੌਕੇ ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਗੋਲਡ' ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਬੁੱਧਵਾਰ 25.25 ਕਰੋੜ, ਦੂਜੇ ਦਿਨ ਵੀਰਵਾਰ 8.10 ਕਰੋੜ, ਤੀਜੇ ਦਿਨ ਸ਼ੁੱਕਰਵਾਰ 10.10 ਕਰੋੜ, ਚੌਥੇ ਦਿਨ ਸ਼ਨੀਵਾਰ 12.30 ਕਰੋੜ ਅਤੇ 5ਵੇਂ ਦਿਨ ਐਤਵਾਰ 15.55 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 5 ਦਿਨਾਂ 'ਚ 71.30 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।


ਦੱਸਣਯੋਗ ਹੈ ਕਿ ਫਿਲਮ 'ਗੋਲਡ' ਦਾ ਨਿਰਦੇਸ਼ਨ ਰੀਮਾ ਕਾਗਤੀ ਵਲੋਂ ਕੀਤਾ ਗਿਆ, ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਨੇ ਮਿਲ ਕੇ ਫਿਲਮ ਦਾ ਨਿਰਮਾਣ ਕੀਤਾ ਹੈ। ਫਿਲਮ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਵਿਨੀਤ ਕੁਮਾਰ, ਅਮਿਤ ਸ਼ਾਹ, ਕੁਣਾਲ ਕਪੂਰ, ਮੌਨੀ ਰਾਏ ਅਤੇ ਸੰਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 80 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਸਫਲ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News