Box Office : 100 ਕਰੋੜ ਦੇ ਕਲੱਬ ''ਚ ਸ਼ਾਮਿਲ ਹੋਈ ''ਗੋਲਡ'', ਜਾਣੋ ਕਲੈਕਸ਼ਨ

8/31/2018 7:10:37 PM

ਮੁੰਬਈ (ਬਿਊਰੋ)— ਅਕਸ਼ੈ ਸਟਾਰਰ ਫਿਲਮ 'ਗੋਲਡ' ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ 100 ਕਰੋੜ ਦੇ ਕਲੱਬ ਦੇ ਸ਼ਾਮਿਲ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਬੁੱਧਵਾਰ 25.25 ਕਰੋੜ, ਦੂਜੇ ਦਿਨ ਵੀਰਵਾਰ 8.10 ਕਰੋੜ, ਤੀਜੇ ਦਿਨ ਸ਼ੁੱਕਰਵਾਰ 10.10 ਕਰੋੜ, ਚੌਥੇ ਦਿਨ ਸ਼ਨੀਵਾਰ 12.30 ਕਰੋੜ, 5ਵੇਂ ਦਿਨ ਐਤਵਾਰ 15.55 ਕਰੋੜ, 6ਵੇਂ ਦਿਨ ਸੋਮਵਾਰ 4 ਕਰੋੜ, 7ਵੇਂ ਦਿਨ ਮੰਗਲਵਾਰ 4.60 ਕਰੋੜ, 8ਵੇਂ ਦਿਨ ਬੁੱਧਵਾਰ 6.10 ਕਰੋੜ, 9aਵੇਂ ਦਿਨ ਵੀਰਵਾਰ 3.30 ਕਰੋੜ, 10ਵੇਂ ਦਿਨ ਸ਼ੁੱਕਰਵਾਰ 1.85 ਕਰੋੜ, 11ਵੇਂ ਦਿਨ ਸ਼ਨੀਵਾਰ 3.10 ਕਰੋੜ, 12ਵੇਂ ਦਿਨ ਐਤਵਾਰ 4.75 ਕਰੋੜ, 13ਵੇਂ ਦਿਨ ਸੋਮਵਾਰ 1.45 ਕਰੋੜ, 14ਵੇਂ ਦਿਨ ਮੰਗਲਵਾਰ 1.30 ਕਰੋੜ, 15ਵੇਂ ਦਿਨ ਬੁੱਧਵਾਰ 1.25 ਕਰੋੜ ਅਤੇ 16ਵੇਂ ਦਿਨ ਵੀਰਵਾਰ 1 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 16 ਦਿਨਾਂ 'ਚ 104 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।


ਦੱਸਣਯੋਗ ਹੈ ਕਿ ਫਿਲਮ 'ਗੋਲਡ' ਦਾ ਨਿਰਦੇਸ਼ਨ ਰੀਮਾ ਕਾਗਤੀ ਵਲੋਂ ਕੀਤਾ ਗਿਆ, ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਨੇ ਮਿਲ ਕੇ ਫਿਲਮ ਦਾ ਨਿਰਮਾਣ ਕੀਤਾ ਹੈ। ਫਿਲਮ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਵਿਨੀਤ ਕੁਮਾਰ, ਅਮਿਤ ਸ਼ਾਹ, ਕੁਣਾਲ ਕਪੂਰ, ਮੌਨੀ ਰਾਏ ਅਤੇ ਸੰਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 80 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਸਫਲ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News