ਜੱਸੀ ਗਿੱਲ ਨੇ ਪੁਰਾਣੀਆਂ ਯਾਦਾਂ ਨੂੰ ਕੀਤਾ ਤਾਜਾ, ਸ਼ੇਅਰ ਕੀਤੀ ਖਾਸ ਪੋਸਟ

10/22/2019 10:59:32 AM

ਜਲੰਧਰ (ਬਿਊਰੋ) — ਗੋਲਡੀ ਅਤੇ ਸਤਪਾਲ ਯਾਨੀ ਸੱਤਾ ਜੋ ਕਿ ਪੰਜਾਬੀ ਸੰਗੀਤ ਜਗਤ 'ਚ ਦੇਸੀ ਕਰਿਊ ਦੇ ਨਾਮ ਨਾਲ ਮਸ਼ਹੂਰ ਹਨ। ਦੇਸੀ ਕਰਿਊ ਦੀ ਇਹ ਜੋੜੀ ਹੁਣ ਐਲਬਮ ਲੈ ਕੇ ਆ ਰਹੀ ਹੈ, ਜਿਸ ਦਾ ਪਹਿਲਾ ਗੀਤ ਜੱਸੀ ਗਿੱਲ ਅਤੇ ਕਰਨ ਔਜਲਾ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਦੇਸੀ ਕਰਿਊ ਵੱਲੋਂ ਜੱਸੀ ਗਿੱਲ ਨਾਲ ਇਨ੍ਹਾਂ ਪੁਰਾਣੀਆਂ ਯਾਦਾਂ ਨੂੰ ਦਰਸਾਉਂਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਜੱਸੀ ਗਿੱਲ ਆਪਣੇ ਸ਼ੁਰੂਆਤੀ ਦੌਰ 'ਚ ਗੋਲਡੀ ਅਤੇ ਸਤਪਾਲ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਕੈਪਸ਼ਨ 'ਚ ਜੱਸੀ ਗਿੱਲ ਨੇ ਗੀਤ ਦੇ ਕੁਝ ਸ਼ਬਦਾਂ ਨਾਲ ਹੀ ਦੋਸਤੀ ਨੂੰ ਦਰਸਾਇਆ ਹੈ। ਇਸ ਤੋਂ ਇਲਾਵਾ ਗੀਤ 'ਔਕਾਤ' ਨੂੰ ਪਿਆਰ ਦੇਣ ਲਈ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਹੈ। ਜੱਸੀ ਗਿੱਲ ਅਤੇ ਕਰਨ ਔਜਲਾ ਦੇ ਇਸ ਗੀਤ ਨੂੰ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਲਗਾਤਾਰ ਟਰੈਡਿੰਗ 'ਚ ਛਾਇਆ ਹੋਇਆ ਹੈ।

 
 
 
 
 
 
 
 
 
 
 
 
 
 

Rga Vich Khoon Di Tha Daud Diya Yaariaan 💪🏼💪🏼 Thnku Dosto Aukaat Gaane Nu Enni Support Karan Lyi ❤️❤️🔥🔥

A post shared by Desi Crew (@desi_crew) on Oct 21, 2019 at 3:32am PDT


ਦੱਸਣਯੋਗ ਹੈ ਕਿ ਦੇਸੀ ਕਰਿਊ ਦੀ ਐਲਬਮ 'Volume 1' 'ਚ ਜੱਸੀ ਗਿੱਲ ਤੋਂ ਇਲਾਵਾ ਅੰਮ੍ਰਿਤ ਮਾਨ, ਦਿਲਪ੍ਰੀਤ ਢਿੱਲੋਂ, ਹਿੰਮਤ ਸੰਧੂ, ਸਿੰਗਾ ਅਤੇ ਗੋਲਡੀ ਦੇ ਗੀਤ ਆਉਣ ਵਾਲੇ ਸਮੇਂ 'ਚ ਰਿਲੀਜ਼ ਹੋਣ ਵਾਲੇ ਹਨ। ਫਿਲਹਾਲ ਜੱਸੀ ਗਿੱਲ ਤੇ ਦੇਸੀ ਕਰਿਊ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News