ਮੁਟਿਆਰ ਦੇ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੈ ਗੋਲਡੀ ਦਾ ਗੀਤ ‘ਰੰਗ ਦੀ ਪੱਕੀ’ (ਵੀਡੀਓ)

8/28/2019 9:16:25 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਗੋਲਡੀ ਨੇ ਆਪਣੇ ਨਵੇਂ ਗੀਤ ‘ਰੰਗ ਦੀ ਪੱਕੀ’ ਨਾਲ ਦਰਸ਼ਕਾਂ ਦੀ ਕਚਹਿਰੀ ’ਚ ਦਸਤਕ ਦੇ ਦਿੱਤੀ ਹੈ। ਜੀ ਹਾਂ, ਹਾਲ ਹੀ ’ਚ ਗੋਲਡੀ ਦਾ ਨਵਾਂ ਗੀਤ ‘ਰੰਗ ਦੀ ਪੱਕੀ’ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦਿਆਂ ਹੀ ਉਨ੍ਹਾਂ ਦਾ ਇਹ ਗੀਤ ਟਰੈਂਡਿੰਗ ’ਚ ਛਾਇਆ ਹੋਇਆ ਹੈ। ਇਸ ਗੀਤ ਦੇ ਬੋਲ ਮਨਦੀਪ ਮਾਵੀ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਗੋਲਡੀ ਨੇ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਗੋਲਡੀ ਦੇ ਗੀਤ ‘ਰੰਗ ਦੀ ਪੱਕੀ’ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਦੱਸ ਦਈਏ ਕਿ ‘ਰੰਗ ਦੀ ਪੱਕੀ’ ਗੀਤ ਦੀ ਵੀਡੀਓ ਨੂੰ ਸਵੀਓ ਸੰਧੂ ਨੇ ਸੁਚੱਜੇ ਢੰਗ ਨਾਲ ਬਣਾਇਆ ਹੈ, ਜਿਸ ’ਚ ਅਦਾਕਾਰੀ ਖੁਦ ਗੋਲਡੀ ਨੇ ਕੀਤੀ ਹੈ ਅਤੇ ਉਨ੍ਹਾਂ ਦਾ ਸਾਥ ਫੀਮੇਲ ਮਾਡਲ ਰੁਮਾਨ ਅਹਿਮਦ ਨੇ ਦਿੱਤਾ ਹੈ। ‘ਰੰਗ ਦੀ ਪੱਕੀ’ ਗੀਤ ’ਚ ਗੋਲਡੀ ਨੇ ਮੁਟਿਆਰ ਦੇ ਦਿਲ ਦੀਆਂ ਭਾਵਨਾਵਾਂ ਦਾ ਜ਼ਿਕਰ ਕੀਤਾ ਹੈ, ਜੋ ਕਿ ਕਾਫੀ ਸ਼ਾਨਦਾਰ ਹੈ। ਗੋਲਡੀ ਦੇ ਇਸ ਰੋਮਾਂਟਿਕ ਗੀਤ ਨੂੰ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 


ਦੱਸਣਯੋਗ ਹੈ ਕਿ ਗੋਲਡੀ ਇਸ ਤੋਂ ਪਹਿਲਾਂ ਕਈ ਗੀਤ ਦਰਸ਼ਕਾਂ ਦੀ ਝੋਲੀ ’ਚ ਪਾ ਚੁੱਕੇ ਹਨ। ਉਨ੍ਹਾਂ ਨੇ ‘ਤੇਰੀ ਯਾਦ’, ‘ਦੱਸੀ ਨਾ ਮੇਰੇ ਬਾਰੇ’, ‘ਨੋਟ ਮੁਕਾਬਲਾ’, ‘ਤੇਰੀ ਕਮਲੀ’ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ’ਚ ਖਾਸ ਪਛਾਣ ਕਾਇਮ ਕੀਤੀ। ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮ ‘ਦਿਲ ਦੀਆਂ ਗੱਲਾਂ’ ’ਚ ਮਹਿਮਾਨ ਕਲਾਕਾਰ (ਕੈਮਿਓ ਕਿਰਦਾਰ) ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News