ਰਿਲੀਜ਼ ਤੋਂ ਪਹਿਲਾਂ ਹੀ ''ਗੋਲਮਾਲ ਅਗੇਨ'' ਨੇ ਤੋੜਿਆ ਸ਼ਾਹਰੁਖ ਦੀ ''ਰਈਸ'' ਦਾ ਰਿਕਾਰਡ

10/20/2017 5:56:47 PM

ਮੁੰਬਈ (ਬਿਊਰੋ)— ਅਜੇ ਦੇਵਗਨ ਸਟਾਰਰ ਫਿਲਮ 'ਗੋਲਮਾਲ ਅਗੇਨ' ਅੱਜ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜਨ ਲਈ ਤਿਆਰ ਹੈ। ਫਿਲਮ ਨੇ ਇਕ ਰਿਕਾਰਡ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਬਣਾ ਲਿਆ ਸੀ। 'ਗੋਲਮਾਲ ਅਗੇਨ' ਨੇ ਪਹਿਲੇ ਦਿਨ 80 ਪ੍ਰਤੀਸ਼ਤ ਸੀਟਾਂ ਦੀ ਬੁਕਿੰਗ ਹਾਸਲ ਕਰ ਲਈ ਹੈ। ਇਹ ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਰਸਟ ਡੇ ਆਕਿਊਪੇਸੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਜਨਵਰੀ 'ਚ ਰਿਲੀਜ਼ ਹੋਈ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਦੇ ਨਾਂ ਸੀ। 'ਰਈਸ' ਨੇ ਪਹਿਲੇ ਦਿਨ 65 ਪ੍ਰਤੀਸ਼ਤ ਬੁਕਿੰਗ ਕੀਤੀ ਸੀ। ਇਹ ਦੋਵੇਂ ਫਿਲਮਾਂ ਹੀ ਕਾਫੀ ਲੰਬੇ ਸਮੇਂ ਦੇ ਬਾਅਦ ਰਿਲੀਜ਼ ਹੋਈਆਂ ਹਨ।
ਦੱਸਣਯੋਗ ਹੈ ਕਿ ਹੋਰ ਫਿਲਮਾਂ ਦੀ ਗੱਲ ਕਰੀਏ ਤਾਂ ਪਹਿਲੇ ਦਿਨ 'ਜਬ ਹੈਰੀ ਮੈੱਟ ਸੇਜਲ' ਦੀ 60 ਪ੍ਰਤੀਸ਼ਤ, 'ਜੁੜਵਾ 2' 50-60 ਪ੍ਰਤੀਸ਼ਤ ਅਤੇ 'ਟਿਊਬਲਾਈਟ' 40 ਪ੍ਰਤੀਸ਼ਤ ਬੁਕਿੰਗ ਕਰ ਪਾਈ ਸੀ। ਹਾਲਾਕਿ ਦੱਖਣ ਦੀ ਬਲਾਕਬਸਟਰ ਫਿਲਮ 'ਬਾਹੂਬਲੀ 2' ਅੱਜ ਵੀ ਇਨ੍ਹਾਂ ਸਭ ਤੋਂ ਉਪਰ ਹੈ। ਇਸ ਨੇ 90-100 ਪ੍ਰਤੀਸ਼ਤ ਬੁਕਿੰਗ ਕਰਨ 'ਚ ਸਫਲ ਰਹੀ ਸੀ। 'ਗੋਲਮਾਲ ਅਗੇਨ' ਕਰੀਬ 3000 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਅਜੇ ਦੇਵਗਨ ਤੋਂ ਇਲਾਵਾ ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ, ਪਰਿਣੀਤੀ ਚੋਪੜਾ, ਤੱਬੂ, ਜੌਨੀ ਲੀਵਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News