'ਗੋਲਮਾਲ ਅਗੇਨ' ਸਾਲ ਦੀ ਸਭ ਤੋਂ ਵੱਡੀ ਓਪਨਰ, ਪਿੱਛੇ ਰਹੀਆਂ ਸ਼ਾਹਰੁਖ-ਸਲਮਾਨ ਦੀਆਂ ਫਿਲਮਾਂ

10/22/2017 2:06:20 PM

ਮੁੰਬਈ (ਬਿਊਰੋ)— ਹਾਲ ਹੀ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਗੋਲਮਾਲ ਅਗੇਨ' ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਖੂਬ ਧਮਾਲਾਂ ਪਾ ਰਹੀ ਹੈ। ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਪਹਿਲੇ ਦਿਨ ਕਰੀਬ 30 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕਰਨ 'ਚ ਸਫਲ ਰਹੀ ਹੈ। ਇਹ ਫਿਲਮ ਕਮਾਈ ਦੇ ਮਾਮਲੇ 'ਚ ਇਸ ਸਾਲ ਦੀ ਸਭ ਤੋਂ ਜ਼ਿਆਦਾ ਓਪਨਰ ਫਿਲਮਾਂ 'ਚ ਸ਼ਾਮਿਲ ਹੋ ਚੁੱਕੀ ਹੈ।

ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੀ 'ਰਈਸ' ਨੇ 20.42 ਕਰੋੜ ਕਮਾਏ ਸਨ ਤਾਂ ਉੱਥੇ ਹੀ 'ਟਿਊਬਲਾਈਟ' ਨੇ 21.15 ਕਰੋੜ ਕਮਾਏ। ਇਸ ਤੋਂ ਪਹਿਲਾਂ ਰਿਲੀਜ਼ ਹੋਈ ਵਰੁਣ ਧਵਨ ਦੀ ਫਿਲਮ 'ਜੁੜਵਾ 2' ਨੇ ਪਹਿਲੇ ਦਿਨ 16.10 ਕਰੋੜ ਦੀ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਬਲਾਕ ਬਸਟਰ ਫਿਲਮ 'ਬਾਹੂਬਲੀ 2' ਨੇ ਪਹਿਲੇ ਦਿਨ 41 ਕਰੋੜ ਦੀ ਕਮਾਈ ਕੀਤੀ। ਹਾਲਾਕਿ ਇਸ ਨੂੰ ਬਾਲੀਵੁੱਡ ਫਿਲਮਾਂ 'ਚ ਸ਼ਾਮਿਲ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਮੂਲ ਰੂਪ ਨਾਲ ਫਿਲਮ ਤੇਲਗੂ 'ਚ ਬਣੀ ਸੀ।
ਇਹ ਹਨ ਇਸ ਸਾਲ ਦੀਆਂ 5 ਵੱਡੀਆਂ ਓਪਨਰ ਫਿਲਮਾਂ
'ਬਾਹੂਬਲੀ 2'- 41 ਕਰੋੜ
'ਗੋਲਮਾਲ ਅਗੇਨ'- 30.14 ਕਰੋੜ
'ਟਿਊਬਲਾਈਟ'- 21.15 ਕਰੋੜ
'ਰਈਸ'- 20.42 ਕਰੋੜ
'ਜੁੜਵਾ 2' 16.10 ਕਰੋੜ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News