ਅਕਸ਼ੈ ਨੇ ਬਣਾਇਆ ਨਵਾਂ ਰਿਕਾਰਡ, ਇਕ ਸਾਲ ਦਿੱਤੀਆਂ 200 ਕਰੋੜ ਕਮਾਉਣ ਵਾਲੀਆਂ 3 ਫਿਲਮਾਂ

1/20/2020 1:24:38 PM

ਮੁੰਬਈ(ਬਿਊਰੋ)- ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਅਕਸ਼ੈ ਕੁਮਾਰ ਦੇ ਨਾਮ ਨਵਾਂ ਰਿਕਾਰਡ ਬਣ ਗਿਆ ਹੈ। ਅਕਸ਼ੈ ਨੇ ਇਕ ਸਾਲ ਵਿਚ ਤਿੰਨ ਅਜਿਹੀਆਂ ਫਿਲਮਾਂ ਕੀਤੀਆਂ ਹਨ, ਜਿਨ੍ਹਾਂ ਦੀ ਬਾਕਸ ਆਫਿਸ ’ਤੇ ਕਮਾਈ 200 ਕਰੋੜ ਦੇ ਉੱਪਰ ਪਹੁੰਚੀ। ‘ਮਿਸ਼ਨ ਮੰਗਲ’, ‘ਹਾਊਸਫੁੱਲ 4’ ਤੋਂ ਬਾਅਦ ‘ਗੁੱਡ ਨਿਊਜ਼’ ਵੀ 200 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫਿਲਮ ਨੇ ਰਿਲੀਜ਼ ਦੇ 24 ਦਿਨਾਂ ਵਿਚ 201.14 ਕਰੋੜ ਦਾ ਵਪਾਰ ਕਰ ਲਿਆ ਹੈ।


ਬਾਕੀ ਦੋ ਫਿਲਮਾਂ ਦਾ ਕੁਲੈਕਸ਼ਨ: 

ਇਸ ਤੋਂ ਪਹਿਲਾਂ 15 ਅਗਸਤ 2019 ਨੂੰ ਰਿਲੀਜ਼ ਹੋਈ ‘ਮਿਸ਼ਨ ਮੰਗਲ’ ਨੇ 290.59 ਕਰੋੜ ਦੀ ਕਮਾਈ ਕੀਤੀ ਸੀ। ਉਥੇ ਹੀ 25 ਅਕਤੂਬਰ 2019 ਨੂੰ ਰਿਲੀਜ਼ ਹੋਈ ਫਿਲਮ ‘ਹਾਊਸਫੁੱਲ 4’ ਨੇ ਵੀ 280.27 ਕਰੋੜ ਦੀ ਕਮਾਈ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News