ਅਕਸ਼ੈ-ਕਰੀਨਾ ਦੀ ਫਿਲਮ 'ਗੁੱਡ ਨਿਊਜ਼' ਨੇ ਤੀਜੇ ਦਿਨ ਵੀ ਕੀਤੀ ਸ਼ਾਨਦਾਰ ਕਮਾਈ
12/30/2019 9:07:12 AM
ਮੁਬੰਈ(ਬਿਊਰੋ)- ਸੁਪਰਸਟਾਰ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੀ ਫਿਲਮ 'ਗੁੱਡ ਨਿਊਜ਼' ਦੀ ਬਾਕਸ ਆਫਿਸ 'ਤੇ ਬਹੁਤ ਵਧੀਆ ਕਮਾਈ ਨਾਲ ਸ਼ੁਰੂਆਤ ਕੀਤੀ। ਫਿਲਮ ਦੇ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ 'ਗੁੱਡ ਨਿਊਜ਼' ਨੇ ਬਾਕਸ ਆਫਿਸ 'ਤੇ 17.56 ਕਰੋੜ ਦੀ ਕਮਾਈ ਕਰਕੇ ਖਾਤਾ ਖੋਲ੍ਹਿਆ ਸੀ।ਸ਼ਨੀਵਾਰ (28 ਦਸੰਬਰ) ਨੂੰ ਫਿਲਮ ਨੇ 21.78 ਕਰੋੜ ਰੁਪਏ ਦੀ ਕਮਾਈ ਕੀਤੀ ਤੇ ਐਤਵਾਰ ਯਾਨੀ ਕਿ ਤੀਜੇ ਦਿਨ 25 ਤੋਂ 26 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਹੁਣ ਤੱਕ 65 ਕਰੋੜ ਦੀ ਕਮਾਈ ਕੀਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਵੀਕੈਂਡ ਅਤੇ ਨਵੇਂ ਸਾਲ ਦੇ ਮੌਕੇ ਫਿਲਮ ਆਪਣੀ ਕਮਾਈ 'ਚ ਭਾਰੀ ਉਛਾਲ ਕਰ ਸਕਦੀ ਹੈ। ਫਿਲਮ 'ਚ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੇ ਨਾਲ ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਲੀਡ ਰੋਲ ਵਿਚ ਹਨ। ਫਿਲਮ ਦੇ ਚਾਰੇ ਸਿਤਾਰਿਆਂ ਨੇ ਇਸ ਦਾ ਜ਼ਬਰਦਸਤ ਪ੍ਰਚਾਰ ਕੀਤਾ। ਓਪਨਿੰਗ ਕੁਲੈਕਸ਼ਨ ਨੂੰ ਦੇਖਣ ਤੋਂ ਬਾਅਦ ਇਹ ਸਾਫ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਸਿਨੇਮਾ ਹਾਲ ਵੱਲ ਖਿੱਚਣ 'ਚ ਸਫਲ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ