''ਗੁੱਡ ਨਿਊਜ਼'' ਦਾ ਪਾਰਟੀ ਸੌਂਗ ''ਚੰਡੀਗੜ੍ਹ ਮੇਂ'' ਰਿਲੀਜ਼ (ਵੀਡੀਓ)

11/28/2019 10:33:52 AM

ਨਵੀਂ ਦਿੱਲੀ  : ਬਾਲੀਵੁੱਡ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ ਸਾਲ ਦੇ ਅਖੀਰ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਗੁੱਡ ਨਿਊਜ਼' ਦਾ ਨਵਾਂ ਪਾਰਟੀ ਸੌਂਗ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਅਕਸ਼ੈ ਕੁਮਾਰ ਦੀ ਫਿਲਮ 'ਗੁੱਡ ਨਿਊਜ਼' ਦਾ ਇਹ ਪਹਿਲਾ ਗੀਤ ਹੈ, ਜਿਸ ਦਾ ਨਾਂ 'ਚੰਡੀਗੜ੍ਹ ਮੇ' ਹੈ। ਅਕਸ਼ੈ ਕੁਮਾਰ ਨੇ ਟਵੀਟ ਕਰਕੇ ਇਸ ਗੀਤ ਦਾ ਇਕ ਛੋਟਾ ਜਿਹਾ ਕਲਿਪ ਸ਼ੇਅਰ ਕੀਤਾ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਇਸ ਗੀਤ ਦਾ ਵੀਡੀਓ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਹਾਰਡੀ ਸੰਧੂ, ਬਾਦਸ਼ਾਹ, ਅਸੀਸ ਕੌਰ ਤੇ ਲੀਸਾ ਮਿਸ਼ਰਾ ਨੇ ਆਵਾਜ਼ ਦਿੱਤੀ ਹੈ। ਉੱਥੇ ਹੀ ਇਸ ਗੀਤ ਨੂੰ ਤਨਿਸ਼ਕ ਬਾਗਚੀ ਨੇ ਸੰਗੀਤ ਦਿੱਤਾ ਹੈ। ਗੀਤ 'ਚ ਮਿਊਜ਼ਿਕ ਬਿਲਕੁਲ ਡਿਸਕੋ ਵਾਲਾ ਹੈ।


ਦੱਸਣਯੋਗ ਹੈ ਕਿ ਫਿਲਮ 'ਦਬੰਗ' ਤੋਂ ਬਾਅਦ 'ਗੁਡ ਨਿਊਜ਼' 'ਚ ਵੀ ਇਕ ਫਾਰਮੂਲਾ ਦੇਖਣ ਨੂੰ ਮਿਲ ਰਿਹਾ ਹੈ। ਪਹਿਲੇ ਗੀਤ ਦਾ ਟੀਜ਼ਰ ਲਾਂਚ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉਸ ਗੀਤ ਦੀ ਆਡੀਓ ਰਿਲੀਜ਼ ਕੀਤੀ ਜਾਂਦੀ ਹੈ। ਸਭ ਤੋਂ ਅਖੀਰ 'ਚ ਗੀਤ ਦੀ ਵੀਡੀਓ ਰਿਲੀਜ਼ ਕੀਤੀ ਜਾਂਦੀ ਹੈ। 'ਗੁਡ ਨਿਊਜ਼'ਚ ਵੀ ਇਹ ਫਾਰਮੂਲਾ ਅਪਣਾਇਆ ਜਾ ਰਿਹਾ ਹੈ। ਹਾਲਾਂਕਿ, ਪ੍ਰਮੋਸ਼ਨ ਲਈ ਅਕਸ਼ੈ ਨੇ 'ਬਾਲਾ' ਗੀਤ ਦੇ ਸਟੈੱਪਸ ਵਾਂਗ ਇਸ ਦੇ ਸਟੈੱਪਸ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ। 'ਹਾਊਸਫੁੱਲ 4' ਦੇ ਗੀਤ ਦਾ ਸਟੈੱਪ ਵਾਇਰਲ ਹੋਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News