ਦਿਲਜੀਤ ਦੋਸਾਂਝ ਦੇ ਰਹੇ ਨੇ ''ਗੁੱਡ ਨਿਊਜ਼'', ਸ਼ੇਅਰ ਕੀਤੇ ਹਾਸਿਆਂ ਦੇ ਰੰਗਾਂ ਨਾਲ ਭਰੇ ਪੋਸਟਰਜ਼

11/14/2019 12:54:47 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਹਮੇਸ਼ਾ ਹੀ ਆਪਣੇ ਪੰਜਾਬੀ ਗੀਤਾਂ ਤੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਹਿੰਦੀ ਫਿਲਮ ਇੰਡਸਟਰੀ 'ਚ ਵੀ ਕਾਫੀ ਐਕਟਿਵ ਹਨ। ਹਾਲ ਹੀ 'ਚ ਦਿਲਜੀਤ ਨੇ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ 'ਗੁੱਡ ਨਿਊਜ਼' ਦੇ ਨਵੇਂ ਪੋਸਟਰ ਸ਼ੇਅਰ ਕੀਤੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਿੰਨ ਪੋਸਟਰ ਸ਼ੇਅਰ ਕੀਤੇ ਹਨ।

 

 
 
 
 
 
 
 
 
 
 
 
 
 
 

Yeh kahaan phass gaye paaji?😱 Stay tuned, the biggest goof-up is about to be revealed! #GoodNewwz in cinemas 27th December. @akshaykumar #KareenaKapoorKhan @kiaraaliaadvani @karanjohar @apoorva1972 @shashankkhaitan @raj_a_mehta @somenmishra @zeestudiosofficial @dharmamovies #CapeOfGoodFilms @zeemusiccompany

A post shared by Diljit Dosanjh (@diljitdosanjh) on Nov 13, 2019 at 8:31pm PST

ਪਹਿਲਾ ਪੋਸਟਰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ ਹੈ, ''ਇਹ ਕਿੱਥੇ ਫਸ ਗਏ ਭਾਜੀ?'' ਇਸ ਪੋਸਟਰ 'ਚ ਅਕਸ਼ੇ ਕੁਮਾਰ ਦੋ ਬੇਬੀ ਬੰਪਸ ਦੇ ਵਿਚਕਾਰ ਬੜੇ ਹੀ ਦੁੱਖੀ ਨਜ਼ਰ ਆ ਰਹੇ ਹਨ। ਉਥੇ ਹੀ ਦੂਜੇ ਪੋਸਟਰ 'ਚ ਦਿਲਜੀਤ ਦੋਸਾਂਝ ਖੁਦ ਨਜ਼ਰ ਆ ਰਹੇ ਉਹ ਵੀ ਦੋ ਬੇਬੀ ਬੰਪਸ 'ਚ ਬੜੇ ਖੁਸ਼ ਨਜ਼ਰ ਆ ਰਹੇ ਹਨ। ਤੀਜੇ ਪੋਸਟਰ 'ਚ ਅਕਸ਼ੇ ਕੁਮਾਰ, ਕਰੀਨਾ ਕਪੂਰ ਖਾਨ, ਕਿਆਰਾ ਅਡਵਾਨੀ ਤੇ ਖੁਦ ਦਿਲਜੀਤ ਦੋਸਾਂਝ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Bringing some #GoodNewwz but bringing many goof-ups with it! Coming your way this #Christmas, 27th December. @akshaykumar #KareenaKapoorKhan @kiaraaliaadvani @karanjohar @apoorva1972 @shashankkhaitan @raj_a_mehta @somenmishra @zeestudiosofficial @dharmamovies #CapeOfGoodFilms @zeemusiccompany

A post shared by Diljit Dosanjh (@diljitdosanjh) on Nov 13, 2019 at 8:52pm PST


ਦੱਸ ਦਈਏ ਕਿ ਫਿਲਮ ਦੇ ਪੋਸਟਰ ਇੰਨੇ ਸ਼ਾਨਦਾਰ ਨੇ ਕਿ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤੇ ਜਾ ਰਹੇ ਹਨ। 'ਗੁੱਡ ਨਿਊਜ਼' ਫਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਮੈਗਾ ਸਟਾਰ ਕਾਸਟ ਵਾਲੀ ਇਹ ਫਿਲਮ ਇਕ ਰੋਮਾਂਟਿਕ ਕਾਮੇਡੀ ਫਿਲਮ ਹੋਣ ਵਾਲੀ ਹੈ। ਫਿਲਮ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫਿਲਮ 27 ਦਸੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।

 
 
 
 
 
 
 
 
 
 
 
 
 
 

Goof-up hai ya #GoodNewwz? Shayad dono! In cinemas this #Christmas, 27th December. @akshaykumar #KareenaKapoorKhan @kiaraaliaadvani @karanjohar @apoorva1972 @shashankkhaitan @raj_a_mehta @somenmishra @zeestudiosofficial @dharmamovies #CapeOfGoodFilms @zeemusiccompany

A post shared by Diljit Dosanjh (@diljitdosanjh) on Nov 13, 2019 at 9:16pm PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News