ਗੋਪੀ ਲੌਂਗੀਆ ਇਸ ਫਿਲਮ ਰਾਹੀਂ ਕਰਨਗੇ ਨਵੇਂ ਸਫਰ ਦੀ ਸ਼ੁਰੂਆਤ
10/24/2019 2:25:07 PM
ਜਲੰਧਰ (ਬਿਊਰੋ) — ਸੋਸ਼ਲ ਮੀਡੀਆ ਜਰੀਏ ਕਈ ਅਜਿਹੇ ਚਿਹਰੇ ਸਟਾਰ ਬਣ ਚੁੱਕੇ ਹਨ, ਜਿਹੜੇ ਕਿ ਅੱਜਕਲ ਖੂਬ ਸੁਰਖੀਆਂ 'ਚ ਛਾਏ ਹੋਏ ਹਨ। ਅਜਿਹਾ ਹੀ ਇਕ ਸਿਤਾਰਿਆਂ 'ਚੋਂ ਇਕ ਹੈ ਟਿੱਕ ਟੌਕ ਸਟਾਰ ਗੋਪੀ ਲੌਂਗੀਆ, ਜਿਸ ਨੇ ਪੰਜਾਬੀ ਗੀਤਾਂ 'ਚ ਤਾਂ ਆਪਣੇ ਵੱਖਰੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੀ ਹੈ ਉੱਥੇ ਹੀ ਹੁਣ ਗੋਪੀ ਪੰਜਾਬੀ ਫਿਲਮਾਂ 'ਚ ਵੀ ਧੱਕ ਪਾਉਣ ਲਈ ਤਿਆਰ ਹੈ। ਜੀ ਹਾਂ, ਗੋਪੀ ਲੌਂਗੀਆ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ' 'ਚ ਨਜ਼ਰ ਆਉਣ ਵਾਲਾ ਹੈ। ਇਸ ਗੱਲ ਦੀ ਜਾਣਕਾਰੀ ਫਿਲਮ ਦੇ ਸੈੱਟ ਤੋਂ ਵਾਇਰਲ ਹੋਣ ਵਾਲੀਆਂ ਵੀਡੀਓਜ਼ ਅਤੇ ਤਸਵੀਰਾਂ ਤੋਂ ਪਤਾ ਲੱਗਾ ਹੈ।
ਦੱਸ ਦਈਏ ਕਿ 'ਨੀ ਮੈਂ ਸੱਸ ਕੁੱਟਣੀ' ਫਿਲਮ ਨਾਲ ਮਹਿਤਾਬ ਵਿਰਕ ਨਾਲ ਪਾਲੀਵੁੱਡ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੇ ਹਨ। ਮਹਿਤਾਬ ਵਿਰਕ ਦੀ ਇਸ ਡੈਬਿਊ ਫਿਲਮ 'ਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ ਅਤੇ ਨਿਸ਼ਾ ਬਾਨੋ ਵਰਗੇ ਕਈ ਚਿਹਰੇ ਨਜ਼ਰ ਆਉਣਗੇ। ਗੋਪੀ ਲੌਂਗੀਆ ਇਕ ਵੀਡੀਓ 'ਚ ਨਿਸ਼ਾ ਬਾਨੋ ਨਾਲ ਆਪਣੀ ਹੀ ਵਾਇਰਲ ਆਡੀਓ 'ਤੇ ਨੱਚਦੇ ਨਜ਼ਰ ਆ ਰਹੇ ਹਨ। ਇਹ ਫਿਲਮ ਅਗਲੇ ਸਾਲ ਯਾਨੀ 2020 'ਚ ਦੇਖਣ ਨੂੰ ਮਿਲਣ ਵਾਲੀ ਹੈ।
ਦੱਸਣਯੋਗ ਹੈ ਕਿ ਗੋਪੀ ਲੌਂਗੀਆ ਨੇ ਟਿੱਕ ਟੌਕ ਤੋਂ ਆਪਣੇ ਅਤਰੰਗੀ ਸਟਾਈਲ ਨਾਲ ਖੂਬ ਚਰਚਾ ਖੱਟੀ ਹੈ। ਉਹ ਕਈ ਪੰਜਾਬੀ ਗੀਤਾਂ 'ਚ ਹੁਣ ਤੱਕ ਰੈਪ ਦਾ ਤੜਕਾ ਵੀ ਲਾ ਚੁੱਕਿਆ ਹੈ, ਜਿਸ 'ਚ 'ਸਾਵਧਾਨ ਇੰਡੀਆ', 'ਅਪਰੋਚ' ਅਤੇ 'ਚੁੜੇਲ' ਵਰਗੇ ਗੀਤ ਸ਼ਾਮਲ ਹਨ। ਹੁਣ ਦੇਖਣਾ ਹੋਵੇਗਾ ਗੋਪੀ ਲੌਂਗੀਆ ਅਦਾਕਾਰੀ 'ਚ ਕਿਹੋ ਜਿਹੇ ਰੰਗ ਬਿਖੇਰਦਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
''ਮੈਂ ਵਾਪਸ ਆਊਂਗਾ'' ''ਚ ਮੁੱਖ ਅਦਾਕਾਰਾ ਵਜੋਂ ਕਾਸਟ ਹੋਣਾ ਇੱਕ ਸੁਪਨੇ ਦੇ ਸੱਚ ਹੋਣ ਵਰਗਾ : ਸ਼ਰਵਰੀ
