ਐਮਾਜ਼ੋਨ ਪ੍ਰਾਈਮ 'ਤੇ ਹੋਵੇਗਾ 'ਗੁਲਾਬੋ ਸਿਤਾਬੋ' ਦਾ ਵਰਲਡ ਪ੍ਰੀਮੀਅਰ, 12 ਜੂਨ ਨੂੰ ਫਿਲਮ ਹੋਵੇਗੀ ਰਿਲੀਜ਼

5/14/2020 10:46:37 AM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਆਯੂਸ਼ਮਾਨ ਖੁਰਾਨਾ ਤੇ ਅਮਿਤਾਭ ਬੱਚਨ ਦੀ ਫਿਲਮ 'ਗੁਲਾਬੋ ਸਿਤਾਬੋ' ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਗਈ ਹੈ। ਇਸ ਫਿਲਮ ਨੂੰ ਸਿਨੇਮਾਘਰਾਂ ਦੀ ਬਜਾਏ ਆਨਲਾਈਨ ਪਲੇਟਫਾਰਮ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਦਿਨ ਹੋਵੇਗੀ ਰਿਲੀਜ਼
ਡਾਇਰੈਕਟਰ ਸ਼ੁਜੀਤ ਸਰਕਾਰ ਦੀ ਬਣਾਈ ਫਿਲਮ 'ਗੁਲਾਬੋ ਸਿਤਾਬੋ' Amazon Prime 'ਤੇ 12 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਬਾਰੇ ਐਮਾਜ਼ੋਨ ਪ੍ਰਾਈਮ ਵੀਡੀਓ ਇੰਡੀਆ ਨੇ ਖੁਦ ਟਵੀਟ ਕਰਕੇ ਦੱਸਿਆ ਹੈ। ਉਨ੍ਹਾਂ ਨੇ ਲਿਖਿਆ, ''ਇਸ 12 ਜੂਨ ਨੂੰ ਤਿਆਰ ਹੋ ਜਾਵੋ ਗੁਲਾਬੋ ਸਿਤਾਬੋ ਦੇ ਵਰਲਡ ਪ੍ਰੀਮੀਅਰ ਦੇ ਫਰਸਟ ਡੇ ਫਰਸਟ ਸ਼ੋਅ ਲਈ। ਕਹਿੰਦੇ ਹਨ ਵੱਖ-ਵੱਖ ਤਰ੍ਹਾਂ ਦੇ ਲੋਕ ਇਕ-ਦੂਜੇ ਵੱਲ ਆਕਰਸ਼ਿਤ ਹੁੰਦੇ ਹਨ। ਇਨ੍ਹਾਂ ਦੇ ਕੇਸ 'ਚ ਚੀਜ਼ਾਂ ਖਰਾਬ ਕਰਨ ਲਈ।

This June 12 join us first-day first show for #WorldPremiereOnPrime of Gulabo Sitabo!

They say opposites attract. In this case, to wreck things up 😂#GiboSiboOnPrime @SrBachchan @ayushmannk @ShoojitSircar @ronnielahiri #SheelKumar #JuhiChaturvedi @filmsrisingsun @Kinoworksllp pic.twitter.com/RkTxV3Y802

— amazon prime video IN (@PrimeVideoIN) May 14, 2020

ਆਯੂਸ਼ਮਾਨ ਨਹੀਂ ਸਨ ਖੁਸ਼?
ਦੱਸ ਦਈਏ ਕਿ 'ਗੁਲਾਬੋ ਸਿਤਾਬੋ' ਦੇ ਆਨਲਾਈਨ ਰਿਲੀਜ਼ ਹੋਣ ਦੀ ਖਬਰ ਨਾਲ ਆਯੂਸ਼ਮਾਨ ਖੁਰਾਨਾ ਬਿਲਕੁਲ ਖੁਸ਼ ਨਹੀਂ ਹਨ। ਖਬਰਾਂ ਮੁਤਾਬਕ, ਜਦੋਂ ਡਾਇਰੈਕਟਰ ਤੇ ਪ੍ਰੋਡਿਊਸਰ ਰੌਨੀ ਲਾਹਿਰੀ ਨੇ ਫਿਲਮ ਨੂੰ ਸਿਨੇਮਾਘਰਾਂ ਦੇ ਬਜਾਏ ਆਨਲਾਈਨ ਪਲੇਟਫਾਰਮ 'ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਤਾਂ ਸਟਾਰ ਕਾਸਟ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਆਯੂਸ਼ਮਾਨ ਖੁਰਾਨਾ ਨੇ ਇਸ ਨਾਲ ਅਸਹਿਮਤੀ ਜਤਾਈ ਸੀ। ਆਯੂਸ਼ਮਾਨ ਇਸ ਫਿਲਮ ਨੂੰ ਥੀਏਟਰ 'ਚ ਰਿਲੀਜ਼ ਕਰਨਾ ਚਾਹੁੰਦੇ ਸਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunil Pandey

This news is Content Editor Sunil Pandey

Related News