'ਗਲੀ ਬੁਆਏ' ਲਈ ਗ੍ਰੈਂਡ ਮਿਊਜ਼ਿਕ ਕੰਸਰਟ ਦਾ ਹੋਵੇਗਾ ਖਾਸ ਆਯੋਜਨ

1/22/2019 12:01:14 PM

ਮੁੰਬਈ (ਬਿਊਰੋ) — 'ਗਲੀ ਬੁਆਏ' ਦੇ ਮੇਕਰਸ ਫਿਲਮ ਦਾ ਸੰਗੀਤ ਸ਼ਾਨਦਾਰ ਅੰਦਾਜ਼ 'ਚ ਲੌਂਚ ਕਰਨ ਲਈ ਤਿਆਰ ਹਨ। ਫਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਰੈਪ ਮਿਊਜ਼ਿਕ ਨੇ ਦਰਸ਼ਕਾਂ 'ਚ ਤਹਿਲਕਾ ਮਚਾ ਦਿੱਤਾ ਹੈ। ਹਾਲ ਹੀ 'ਚ ਨਿਰਮਾਤਾਵਾਂ ਦੁਆਰਾ ਰਿਲੀਜ਼ ਕੀਤਾ ਫਿਲਮ ਦਾ ਪਹਿਲਾ ਗੀਤ 'ਅਪਨਾ ਟਾਈਮ ਆਏਗਾ' ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਮੇਕਰਸ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ, ਨਿਰਦੇਸ਼ਕ ਜ਼ੋਯਾ ਅਖਤਰ ਨੇ ਇਕ ਸ਼ਾਨਦਾਰ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਹੈ। ਇਹ ਸੰਗੀਤ ਸਮਾਰੋਹ ਅਗਲੇ ਹਫਤੇ ਆਯੋਜਿਤ ਕੀਤਾ ਜਾਵੇਗਾ। ਇਸ ਕੰਸਰਟ 'ਚ 'ਗਲੀ ਬੁਆਏ' ਦੀ ਟੀਮ ਫਿਲਮ ਦਾ ਸੰਗੀਤ ਐਲਬਮ ਰਿਲੀਜ਼ ਕਰੇਗੀ। 
ਖਬਰ ਹੈ ਕਿ ਰਣਵੀਰ ਸਿੰਘ ਇਸ ਕੰਸਰਟ 'ਚ ਫਿਲਮ ਦੇ ਗੀਤ 'ਤੇ ਲਾਈਵ ਰੈਪ ਪਰਫਾਰਮੈਂਸ ਕਰਨ ਵਾਲੇ ਹਨ। ਇਸ ਤੋਂ ਇਲਾਵਾ 'ਗਲੀ ਬੁਆਏ' ਦੀ ਪੂਰੀ ਟੀਮ ਕੰਸਰਟ ਦਾ ਹਿੱਸਾ ਬਣੇਗੀ। ਨੇਜੀ, ਡਿਵਾਈਨ, ਸਿਧਾਂਤ ਚਤੁਰਵੇਦੀ, ਡੀ ਸਾਈਫਰ, ਬੀਟ ਰੌ, ਡੀ-ਇਵੀਲ, ਮੈਕ ਅਲਤਾਫ, ਰਾਹੁਲ ਪਿਸਕੇ, ਸਪਿਟਫਾਇਰ, ਡਬ ਸ਼ਰਮਾ ਵਰਗੇ ਇਸ ਮੈਗਾ ਸੰਗੀਤ ਲੌਂਚ 'ਚ ਆਪਣੇ ਮੌਜੂਦਗੀ ਨਾਲ ਸਮਾਗਮ ਨੂੰ ਚਾਰ ਚੰਨ ਲਾਉਣਗੇ। ਫਿਲਮ ਦੇ ਟਰੇਲਰ ਤੋਂ ਪਹਿਲਾਂ ਗੀਤ ਨੇ ਦਰਸ਼ਕਾਂ ਨੂੰ ਕਾਫੀ ਉਤਸ਼ਾਹਿਤ ਕਰ ਦਿੱਤਾ ਹੈ, ਜਿਸ ਕਾਰਨ ਲੋਕ ਇਸ ਪੂਰੀ ਐਲਬਮ ਦਾ ਇੰਤਜ਼ਾਰ ਬੇਸਬਰੀ ਨਾਲ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News