ਹੁਣ ਫ਼ਿਲਮ ''ਗੁੰਜਨ ਸਕਸੈਨਾ'' ਵੀ Netflix ''ਤੇ ਹੋਵੇਗੀ ਰਿਲੀਜ਼

6/10/2020 10:21:14 AM

ਮੁੰਬਈ (ਬਿਊਰੋ) : ਬਾਲੀਵੁੱਡ ਫ਼ਿਲਮ 'ਗੁੰਜਨ ਸਕਸੈਨਾ ਦਾ ਕਾਰਗਿਲ ਗਰਲ' ਵੀ ਹੁਣ ਡਿਜੀਟਲ ਪਲੇਟਫਾਰਮ Netflix 'ਤੇ ਰਿਲੀਜ਼ ਹੋਵੇਗੀ। ਹਾਲਾਂਕਿ ਇਸ ਦੀ ਰਿਲੀਜ਼ਿੰਗ ਡੇਟ ਦਾ ਹੁਣ ਤੱਕ ਐਲਾਨ ਨਹੀਂ ਹੋਇਆ ਹੈ ਪਰ ਫ਼ਿਲਮ ਨੂੰ Netflix 'ਤੇ ਰਿਲੀਜ਼ ਕੀਤਾ ਜਾਵੇਗਾ। ਤਾਲਾਬੰਦੀ ਕਾਰਨ ਸਿਨੇਮਾਘਰ ਬੰਦ ਹਨ, ਜਿਸ ਨਾਲ ਕਈ ਫ਼ਿਲਮਾਂ ਦੀ ਰਿਲੀਜ਼ਿੰਗ 'ਤੇ ਅਸਰ ਪਿਆ ਹੈ। ਇਸ ਕਾਰਨ ਮੇਕਰਸ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਲਈ ਆਪਣੇ ਨੁਕਸਾਨ ਨੂੰ ਘੱਟ ਕਰਨ ਲਈ ਮੇਕਰਜ਼ OTT ਪਲੇਟਫਾਰਮ ਤੇ ਆਪਣੀਆਂ ਫ਼ਿਲਮਾਂ ਨੂੰ ਰਿਲੀਜ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਫ਼ਿਲਮ 'ਗੁਲਾਬੋ ਸਿਤਾਬੋ' ਅਤੇ 'ਘੂਮਕੇਤੁ' ਨੂੰ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾ ਚੁੱਕਾ ਹੈ। ਹੁਣ ਫ਼ਿਲਮ 'ਗੁੰਜਨ ਸਕਸੈਨਾ ਵੀ ਇਸ ਲਿਸਟ 'ਚ ਸ਼ਾਮਲ ਹੋ ਗਈ ਹੈ।

ਦੱਸ ਦਈਏ ਕਿ ਫ਼ਿਲਮ 'ਗੁੰਜਨ ਸਕਸੈਨਾ ਦਿ ਕਾਰਗਿਲ ਗਰਲ' ਦੇਸ਼ ਦੀ ਪਹਿਲੀ ਮਹਿਲਾ ਏਅਰਫੋਰਸ ਪਾਇਲਟ ਦੀ ਜ਼ਿੰਦਗੀ 'ਤੇ ਆਧਰਤ ਹੈ। ਇਸ ਫ਼ਿਲਮ 'ਚ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। 'ਗੁੰਜਨ ਸਕਸੈਨਾ' ਭਾਰਤੀ ਵਾਯੂ ਸੈਨਾ ਦੀ ਪਹਿਲੀ ਮਹਿਲਾ ਅਫਸਰ ਸੀ, ਜੋ ਕਾਰਗਿਲ ਯੁੱਧ ਦੌਰਾਨ ਭਾਰਤੀ ਏਅਰਫੋਰਸ ਦੀ ਟੀਮ 'ਚ ਸੀ। ਜਾਹਨਵੀ ਕਪੂਰ ਇਸ ਫ਼ਿਲਮ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫ਼ਿਲਮ ਲਈ ਜਾਹਨਵੀ ਨੇ ਕਾਫ਼ੀ ਮਿਹਨਤ ਵੀ ਕੀਤੀ ਹੈ। ਹੁਣ ਦਰਸ਼ਕਾਂ ਨੂੰ ਉਸ ਦੀ ਮਿਹਨਤ ਪਸੰਦ ਆਉਂਦੀ ਹੈ ਜਾਂ ਨਹੀਂ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News