ਸੁਲਝੇ ਹੋਏ ਗਾਇਕ ਤੋਂ ਉਲਝੇ ਹੋਏ ਬਿਆਨ ਦੀ ਆਸ ਨਹੀਂ ਸੀ : ਬਲਜੀਤ ਭੌਰਾ

9/26/2019 2:23:44 PM

ਰੋਮ(ਕੈਂਥ)- ਭਾਰਤ ਵਰਗੇ ਬਹੁ-ਭਾਸ਼ਾਈ ਦੇਸ਼ ਵਿਚ ਸਿਰਫ਼ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦੇਣ ਦੇ ਉੱਠੇ ਵਿਵਾਦ ਸਬੰਧੀ ਦੁਨੀਆ ਭਰ ਵਿਚ ਰੈਣ ਬਸੇਰਾ ਕਰਦੇ ਮਾਂ ਬੋਲੀ ਪੰਜਾਬੀ ਦੇ ਸੇਵਾਦਾਰਾਂ ਨੇ ਖੁੱਲ੍ਹ ਕੇ ਇਸ ਨਾ ਮੰਨਣਯੋਗ ਵਿਚਾਰਧਾਰਾ ਅਤੇ ਇਸ ਵਿਚਾਰਧਾਰਾ ਨੂੰ ਸਹੀ ਦੱਸਣ ਵਾਲੇ ਲੋਕਾਂ ਦਾ ਵਿਰੋਧ ਕੀਤਾ ਹੈ। ਭਾਰਤੀ ਸੰਵਿਧਾਨ ਵਿਚ 22 ਭਾਸ਼ਾਵਾਂ ਹਨ ਤੇ ਉਹ ਸਾਰੀਆਂ ਹੀ ਸਬੰਧਤ ਇਲਾਕਿਆਂ ਵਿਚ ਪੂਰੀ ਤਰ੍ਹਾਂ ਸਤਿਕਾਰਤ ਹਨ, ਫਿਰ ਭਲਾ ਸਿਰਫ ਹਿੰਦੀ ਨੂੰ ਹੀ ਰਾਸ਼ਟਰੀ ਭਾਸ਼ਾ ਦਾ ਦਰਜਾ ਦੇਣਾ ਇਕ ਵਿਚਾਰਨਯੋਗ ਗੰਭੀਰ ਮਾਮਲਾ ਹੈ ਜਦੋਂਕਿ ਹਿੰਦੀ ਭਾਰਤ ਦੇ ਕਈ ਸੂਬਿਆਂ ਵਿਚ ਬੋਲੀ ਵੀ ਨਹੀਂ ਜਾਂਦੀ। ਪੰਜਾਬੀ ਭਾਸ਼ਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਮਾਂ ਬੋਲੀ ਹੈ, ਜਿਹੜੀ ਕਿ ਮੁਲਕ ਵੰਡ ਤੋਂ ਬਾਅਦ ਵੀ ਵੰਡੀ ਨਹੀਂ ਜਾ ਸਕੀ। ਮਹਾਨ ਸਿੱਖ ਧਰਮ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਪੰਜਾਬੀ ਭਾਸ਼ਾ ਵਿਚ ਲਿਖੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੇ ਸੀਨੀਅਰ ਆਗੂ ਤੇ ਪੰਜਾਬੀ ਲੇਖਕ ਬਲਜੀਤ ਭੌਰਾ ਨੇ ਕਰਦਿਆਂ ਕਿਹਾ ਕਿ ਬੀਤੇ ਦਿਨਾਂ ਤੋਂ ਪੰਜਾਬੀ ਮਾਂ ਬੋਲੀ ਨਾਲ ਹੋ ਰਹੇ ਧੱਕੇ ਲਈ ਪੂਰੀ ਦੁਨੀਆ ਵਿਚ ਪੰਜਾਬੀ ਭਾਸ਼ਾ ਦੇ ਹੱਕ ਵਿਚ ਹਰ ਪੰਜਾਬੀ ਮੈਦਾਨ ਵਿਚ ਨਿੱਤਰ ਆਇਆ ਹੈ। ਅਜਿਹੇ ਮੌਕੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕਰ ਕੇ ਜਾਣੇ ਜਾਂਦੇ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਛੱਡ ਮਾਸੀ ਹਿੰਦੀ ਦੀ ਹਮਾਇਤ ਕਰਨੀ ਬਹੁਤ ਨਿੰਦਣਯੋਗ ਕਾਰਵਾਈ ਹੈ ਕਿਉਂਕਿ ਜੇ ਅੱਜ ਪੂਰੀ ਦੁਨੀਆ ਵਿਚ ਪੰਜਾਬੀ ਭਾਈਚਾਰੇ ਦੇ ਚਹੇਤੇ ਗਾਇਕ ਬਣੇ ਹਨ ਤਾਂ ਉਹ ਸਿਰਫ਼ ਪੰਜਾਬੀ ਮਾਂ ਬੋਲੀ ਕਾਰਣ ਹੈ। ਗੁਰਦਾਸ ਮਾਨ ਨੇ ਸਾਰੀ ਜ਼ਿੰਦਗੀ ਜਿਸ ਪੰਜਾਬੀ ਜ਼ੁਬਾਨ ਵਿਚ ਗਾ ਕੇ ਆਪਣੀ ਜ਼ਿੰਦਗੀ ਬਸਰ ਕੀਤੀ, ਜਿਸ ਪੰਜਾਬੀ ਜ਼ੁਬਾਨ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ, ਅੱਜ ਉਸ ਨੂੰ ਮਾਂ ਬੋਲੀ ਪੰਜਾਬੀ ਨੂੰ ਛੱਡ ਹਿੰਦੀ ਭਾਸ਼ਾ ਆਪਣੀ ਮਾਸੀ ਦੀ ਹਮਾਇਤ ਕਰਨੀ ਉਸ ਦੇ ਕਪੁੱਤ ਹੋਣ ਦੀ ਗੱਲ ਨੂੰ ਜਗ ਜ਼ਾਹਿਰ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News