ਕਾਨੂੰਨੀ ਨੋਟਿਸ ਤੋਂ ਬਾਅਦ ‘ਇਸ਼ਕ ਮਾਈ ਰਿਲੀਜਨ’ ਦੇ ਨਿਰਮਾਤਾ ਨੇ ਮੰਗੀ ਮੁਆਫੀ

8/30/2019 9:32:29 AM

ਜਲੰਧਰ/ਨਵੀਂ ਦਿੱਲੀ(ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਫਿਲਮ ‘ਇਸ਼ਕ ਮਾਈ ਰਿਲੀਜਨ’ ਵਿਚ ਸ੍ਰੀ ਦਰਬਾਰ ਸਾਹਿਬ ਤੇ ਖੰਡੇ ਦੀ ਤਸਵੀਰ ਗਲਤ ਤਰੀਕੇ ਨਾਲ ਵਰਤਣ ’ਤੇ ਫਿਲਮ ਦੇ ਨਿਰਮਾਤਾ ਨੂੰ ਜਾਰੀ ਕੀਤੇ ਗਏ ਕਾਨੂੰਨੀ ਨੋਟਿਸ ਤੋਂ ਬਾਅਦ ਅੱਜ ਫਿਲਮ ਦੇ ਨਿਰਮਾਤਾ ਨੇ ਸੰਗਤ ਕੋਲੋਂ ਮੁਆਫੀ ਮੰਗ ਲਈ।
ਜਾਰੀ ਕੀਤੇ ਗਏ ਮੁਆਫੀਨਾਮੇ ਵਿਚ ਫਿਲਮ ਨਿਰਮਾਤਾ ਗੁਰਦੀਪ ਸਿੰਘ ਢਿੱਲੋਂ ਪੁੱਤਰ ਆਰ. ਐੱਸ. ਢਿੱਲੋਂ ਵਾਸੀ ਸਰੀ ਕੈਨੇਡਾ ਨੇ ਕਿਹਾ ਕਿ ਫਿਲਮ ਦੇ ਜਿਹੜੇ ਪੋਸਟਰ ਜਾਰੀ ਕੀਤੇ ਗਏ ਹਨ, ਉਨ੍ਹਾਂ ’ਤੇ ਧਾਰਮਿਕ ਅਸਥਾਨਾਂ ਦੀ ਫੋਟੋ ਵਿਖਾਉਣ ਦਾ ਮਕਸਦ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇਕਰ ਫਿਰ ਵੀ ਅਜਿਹਾ ਹੋ ਗਿਆ ਹੈ ਤਾਂ ਮੈਂ ਸਮੁੱਚੀ ਟੀਮ ਵੱਲੋਂ ਖਿਮਾ ਦਾ ਜਾਚਕ ਹਾਂ ਅਤੇ ਸਪੱਸ਼ਟ ਕਰਦਾ ਹਾਂ ਕਿ ਮੈਂ ਤੁਰੰਤ ਹੀ ਪੋਸਟਰ ਨੂੰ ਹਟਾ ਰਿਹਾ ਹਾਂ ਅਤੇ ਨਵਾਂ ਪੋਸਟਰ ਜਾਰੀ ਕਰ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News