ਗੁਰਦੀਪ ਕੈਂਥ ਦਾ ਗੀਤ ''ਪਿਆਰ ਵਾਲੀ ਗੱਲ'' ਰਿਲੀਜ਼ (ਵੀਡੀਓ)
7/3/2019 4:15:19 PM
ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰਦੀਪ ਕੈਂਥ ਦਾ ਨਵਾਂ ਗੀਤ 'ਪਿਆਰ ਵਾਲੀ ਗੱਲ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਪਿਆਰ ਵਾਲੀ ਗੱਲ' ਗੀਤ ਦੇ ਬੋਲ ਸੋਨੀ ਧਾਲੀਵਾਲ ਅਤੇ ਗੁਰਦੀਪ ਕੈਂਥ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਗੁਰਦੀਪ ਕੈਂਥ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਗੁਰਦੀਪ ਕੈਂਥ ਦੇ ਇਸ ਗੀਤ ਨੂੰ ਮਿਊਜ਼ਿਕ ਟਰੈਂਡ ਸੀਟਰ ਨੇ ਦਿੱਤਾ ਹੈ। ਜਦੋਂਕਿ ਗੀਤ ਦੀ ਵੀਡੀਓ ਨੂੰ ਮਹਿਨ ਤੇ ਸ਼ੁੱਭਮ ਵਲੋਂ ਕਾਫੀ ਸੁਚੱਜੇ ਢੰਗ ਨਾਲ ਬਣਾਈ ਗਈ ਹੈ। ਗੁਰਦੀਪ ਕੈਂਥ ਦੇ ਗੀਤ 'ਪਿਆਰ ਵਾਲੀ ਗੱਲ' ਨੂੰ ਡੀ. ਜੇ. ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਗੁਰਦੀਪ ਕੈਂਥ ਨੇ 'ਪਿਆਰ ਵਾਲੀ ਗੱਲ' ਗੀਤ 'ਚ ਪਿਆਰ-ਮੁਹੱਬਤ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਗੀਤ 'ਚ ਮੁਟਿਆਰ ਦੀ ਸਿਫਤ (ਤਾਰੀਫ) ਵੀ ਕੀਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ