ਗੁਰਦਾਸ ਮਾਨ ਦੀ ਨੂੰਹ ਨੇ ਗੁਰਇਕ ਤੋਂ ਕਰਵਾਈ ਘਰ ਦੀ ਸਫਾਈ, ਤਸਵੀਰ ਵਾਇਰਲ

2/6/2020 2:58:21 PM

ਮੁੰਬਈ (ਬਿਊਰੋ) — ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਇਕ ਮਾਨ ਤੇ ਸਾਬਕਾ ਮਿਸ ਇੰਡੀਆ ਤੇ ਅਦਾਕਾਰਾ ਸਿਮਰਨ ਕੌਰ ਮੁੰਡੀ 31 ਜਨਵਰੀ ਨੂੰ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ। ਹਾਲੇ ਵਿਆਹ ਨੂੰ 1 ਹਫਤਾ ਵੀ ਨਹੀਂ ਹੋਇਆ ਕਿ ਗੁਰਇਕ ਮਾਨ ਦੀ ਪਤਨੀ ਨੇ ਆਉਂਦੇ ਹੀ ਪਤੀ ਨੂੰ ਘਰ ਦੇ ਕੰਮਾਂ 'ਤੇ ਲਾ ਦਿੱਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਘਰ ਦੀ ਸਫਾਈ ਕਰਦੇ ਹੋਏ ਗੁਰਇਕ ਮਾਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, ਸਿਮਰਨ ਕੌਰ ਨੇ ਮਜ਼ਾਕ 'ਚ ਇਹ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਗੁਰਇਕ ਮਾਨ ਨੂੰ ਖਿਜਾਉਣ ਲਈ ਇਸ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''ਹੈਪਲੀ ਮੈਰਿਡ।'' ਇਸ ਤਸਵੀਰ 'ਚ ਸਿਮਰਨ ਵੀ ਰਸੋਈ 'ਚ ਕੁਝ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ।
PunjabKesari
ਦੱਸ ਦਈਏ ਕਿ ਗੁਰਇਕ ਮਾਨ ਤੇ ਸਿਮਰਨ ਦੀ ਇਹ ਤਸਵੀਰ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਕਈ ਲੋਕਾਂ ਨੇ ਉਨ੍ਹਾਂ ਦੀ ਇਸ ਤਸਵੀਰ 'ਤੇ ਮਜ਼ੇ ਲੈਂਦੇ ਹੋਏ ਕਿਹਾ, ''ਵਧਾਈ ਹੋਵੇ, ਤਸਵੀਰ 'ਚ ਨਜ਼ਰ ਆ ਰਿਹਾ ਹੈ ਇਨਸਾਨ ਲੱਕੀ ਹੈ।'' ਉਥੇ ਹੀ ਦੂਜੇ ਫੈਨ ਨੇ ਲਿਖਿਆ, ''ਹੁਣ ਪਛਤਾ ਕੇ ਕੀ ਹੋਣਾ, ਜਦੋਂ ਚਿੜੀਆਂ ਚੁੱਗ ਗਈਆਂ ਖੇਤ।''

ਦੱਸਣਯੋਗ ਹੈ ਕਿ ਗੁਰਇਕ ਮਾਨ ਤੇ ਸਿਮਰਨ ਕੌਰ ਮੁੰਡੀ ਦਾ ਵਿਆਹ ਪਟਿਆਲਾ ਦੇ ਮਾਲ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 'ਚ ਆਨੰਦ ਕਾਰਜ ਹੋਏ ਸਨ। ਇਸ ਤੋਂ ਬਾਅਦ ਹੋਟਲ ਨੀਮਰਾਣਾ 'ਚ ਕਰੀਬ 600 ਮਹਿਮਾਨਾਂ ਲਈ ਕੋਲੋਨੀਅਲ ਲੰਚ ਦਾ ਆਯੋਜਨ ਕੀਤਾ ਗਿਆ। ਬੇਟੇ ਦੇ ਆਨੰਦ ਕਾਰਜ ਤੋਂ ਬਾਅਦ ਜਿਵੇਂ ਹੀ ਗੁਰਦਾਸ ਮਾਨ ਬਾਹਰ ਪਹੁੰਚੇ ਤਾਂ ਗੁਰਦੁਆਰਾ ਪਰਿਸਰ 'ਚ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਗੁਰਦਾਸ ਮਾਨ ਨੇ ਫੈਨਜ਼ ਨੂੰ ਬਿਨਾਂ ਨਿਰਾਸ਼ ਕੀਤੇ ਉਨ੍ਹਾਂ ਨਾਲ ਸੈਲਫੀ ਵੀ ਕਲਿੱਕ ਕਰਵਾਈਆਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News