ਗੁਰਲੇਜ ਅਖਤਰ ਦੇ 'ਫੀਮ ਜੱਟੀ' ਨੂੰ ਯੂਟਿਊਬ 'ਤੇ ਮਿਲ ਰਿਹਾ ਭਰਵਾਂ ਹੁੰਗਾਰਾ

11/27/2018 1:15:53 PM

ਜਲੰਧਰ(ਬਿਊਰੋ)— ਬੀਤੇ ਦਿਨੀਂ ਇਹ ਖਬਰ ਬੜੀ ਚਰਚਾ 'ਚ ਰਹੀ ਕਿ ਗੁਰਲੇਜ ਅਖਤਰ ਦਾ ਇਕ ਗੀਤ 'ਫੀਮ ਜੱਟੀ' ਲੀਕ ਹੋ ਗਿਆ ਹੈ, ਜਿਸ ਕਾਰਨ ਇਸ ਗੀਤ ਨੂੰ ਜਲਦੀ ਨਾਲ ਬਿਨਾਂ ਵੀਡੀਓ ਤਿਆਰ ਕੀਤੇ ਹੀ ਸੋਸ਼ਲ ਮੀਡੀਆ ਅਤੇ ਆਫੀਸ਼ੀਅਲ ਰਿਲੀਜ਼ ਕਰਨਾ ਪੈ ਗਿਆ। ਹੈਰਾਨੀ ਦੀ ਗੱਲ ਹੈ ਕਿ ਕਾਹਲੀ ਨਾਲ ਰਿਲੀਜ਼ ਕੀਤੇ ਗਏ ਗੀਤ ਦਾ ਵੀ ਸਰੋਤੇ ਭਰਪੂਰ ਆਨੰਦ ਮਾਣ ਰਹੇ ਹਨ।

ਕੁਲਵਿੰਦਰ ਕੈਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਗੀਤ ਦੇ ਲੀਕ ਹੋਣ ਨਾਲ ਉਨ੍ਹਾਂ ਦਾ ਨੁਕਸਾਨ ਹੋਇਆ ਹੈ ਪਰ ਸਰੋਤਿਆਂ ਨੇ ਸਾਰੇ ਘਾਟੇ ਵਾਧੇ ਪੂਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਗੀਤ 'ਫੀਮ ਜੱਟੀ' ਨੂੰ ਹਰ ਪਾਸੇ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਸਰੋਤਿਆਂ ਨੇ ਗੁਰਲੇਜ਼ ਦੀ ਗਾਇਕੀ ਦੇ ਨਾਲ ਨਾਲ ਗੀਤਕਾਰ ਭਿੰਦਾ ਬਾਵਾਖੇਲ ਦੀ ਗੀਤਕਾਰੀ ਅਤੇ ਸੰਗੀਤਕਾਰ ਗੈਗਜ਼ ਸਟੂਡੀਓ ਦੇ ਵਿਲੱਖਣ ਸੰਗੀਤ ਤੇ ਵੀ ਮੋਹਰ ਲਗਾਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News