ਗੁਰਲੇਜ਼ ਅਖਤਰ ਦੇ ਉਦਾਸ ਗੀਤ ''ਮਾਂ ਬੋਲਦੀ'' ਨੇ ਕਰੋਨਾ ਨਾਲ ਜਕੜੀ ਮਾਂ ਦੇ ਦਰਦ ਨੂੰ ਬਿਆਨਿਆਂ (ਵੀਡੀਓ)

6/17/2020 9:38:40 AM

ਜਲੰਧਰ (ਸੋਮ) - ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਉਹ ਅਵਾਜ਼ ਹੈ, ਜਿਸ ਨੇ ਆਪਣੀ ਵਿਲੱਖਣਤਾ ਦਾ ਪੰਜਾਬੀ ਜਗਤ 'ਚ ਲੋਹਾ ਮਨਵਾਇਆ ਹੈ। ਜਿੱਥੇ ਉਸ ਨੇ ਕਮਰਸ਼ੀਅਲ ਗੀਤਾਂ 'ਚ ਝੰਡੀ ਗੱਡੀ ਹੈ, ਉੱਥੇ ਉਹ ਸਮਾਜਿਕ ਗੀਤਾਂ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ। ਉਸ ਦਾ ਹੁਣੇ-ਹੁਣੇ ਰਿਲੀਜ਼ ਹੋਇਆ ਗੀਤ 'ਮਾਂ ਬੋਲਦੀ' ਕਰੋਨਵਾਇਰਸ ਦੇ ਦੌਰ ਦੇ ਸਮਾਜਿਕ ਦਰਦ ਨੂੰ ਬਿਆਨ ਕਰਦਾ ਹੈ। ਇਕ ਮਾਂ ਜੋ ਕਰੋਨਾਵਾਇਰਸ ਨਾਲ ਮਰਨ ਕੰਢੇ ਹੈ ਅਤੇ ਉਸ ਦੇ ਬੱਚੇ ਉਸ ਤੋਂ ਦੂਰ ਹਨ ਤੇ ਉਸ ਦੇ ਦਿਲ ਦੀ ਕੁਰਲਾਉਂਦੀ ਅਵਾਜ਼ ਨੂੰ ਗੁਰਲੇਜ਼ ਨੇ ਬਹੁਤ ਹੀ ਗੰਭੀਰਤਾ ਨਾਲ ਗਾਇਆ ਹੈ।

ਦੱਸ ਦਈਏ ਕਿ ਗੁਰਲੇਜ਼ ਅਖਤਰ ਦੇ ਗੀਤ 'ਮਾਂ ਬੋਲਦੀ' ਦੇ ਬੋਲ ਦਲਵੀਰ ਸਿੰਘ ਤੋਗਾਵਾਲ ਨੇ ਲਿਖੇ ਹਨ, ਜਿਸ ਦਾ ਸੰਗੀਤ 'ਮਿਊਜ਼ਿਕ ਅੰਪਾਇਰ' ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਫਤਿਹ ਬੀਟਜ਼ ਸੰਗੀਤ ਕੰਪਨੀ ਦੇ ਬੈਨਰ ਹੇਠ ਵਰਲਡ ਵਾਈਡ ਰਿਲੀਜ਼ ਕੀਤਾ ਹੈ। ਕੁਲਵਿੰਦਰ ਕੈਲੀ ਨੇ ਦੱਸਿਆ ਕਿ ਇਸ ਗੀਤ ਲਈ ਸਮੁੱਚੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਇਹ ਇਕ ਸਮਾਜਿਕ ਸਚਾਈ ਵੀ ਹੈ। ਉਨ੍ਹਾਂ ਕਿਹਾ ਕਿ ਉਮੀਦ (ਆਸ) ਹੈ ਕਿ ਸਰੋਤੇ ਇਸ ਗੀਤ ਨੂੰ ਪਸੰਦ ਕਰਨਗੇ ਅਤੇ ਆਪਣੇ ਸੱਜਣਾਂ ਮਿੱਤਰਾਂ ਤੱਕ ਜ਼ਰੂਰ ਪਹੁੰਚਾਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News