ਸਲਮਾਨ ਤੇ ਸੰਜੇ ਦੱਤ ਤੋਂ ਬਾਅਦ ਇਹ ਮਸ਼ਹੂਰ ਐਕਟਰ ਆਇਆ ਦਹਿਸ਼ਤ ''ਚ, ਜਾਣੋ ਪੂਰਾ ਮਾਮਲਾ

3/30/2018 1:28:08 PM

ਮੁੰਬਈ(ਬਿਊਰੋ)— ਅਕਸਰ ਪ੍ਰਸ਼ੰਸਕਾਂ ਦੀ ਦੀਵਾਨਗੀ ਸਟਾਰਜ਼ 'ਤੇ ਇੰਨੀ ਮਹਿੰਗੀ ਪੈ ਜਾਂਦੀ ਹੈ ਕਿ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ। ਦੀਵਾਨਗੀ ਦੀ ਹੱਦ ਨੂੰ ਤੁਸੀਂ ਭਾਵੇਂ ਸ਼ਾਹਰੁਖ ਖਾਨ ਦੀ ਫਿਲਮ 'ਫੈਨ' 'ਚ ਦੇਖ ਲਓ ਜਾਂ ਅਸਲ ਜ਼ਿੰਦਗੀ 'ਚ। ਟੈਲੀਵਿਜ਼ਨ 'ਤੇ 'ਰਾਮ' ਦਾ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਏ ਐਕਟਰ ਗੁਰਮੀਤ ਚੌਧਰੀ ਅੱਜਕਲ ਦਹਿਸ਼ਤ ਹੇਠਾਂ ਜੀ ਰਹੇ ਹਨ। ਉਹ ਵੀ ਇਸ ਲਈ ਕਿਉਂਕਿ ਉਨ੍ਹਾਂ ਦਾ ਇਕ ਫੈਨ ਉਨ੍ਹਾਂ ਨੂੰ ਲਗਾਤਾਰ ਸੁਸਾਈਡ ਕਰਨ ਦੀ ਧਮਕੀ ਦੇ ਰਿਹਾ ਹੈ। ਇਸ ਗੱਲ ਦਾ ਖੁਲਾਸਾ ਖੁਦ ਗੁਰਮੀਤ ਨੇ ਸੋਸ਼ਲ ਮੀਡੀਆ ਰਾਹੀ ਕੀਤਾ। ਇਸ ਦੇ ਨਾਲ ਹੀ ਫੈਨ ਦੀ ਤਸਵੀਰ ਨਾਲ ਉਨ੍ਹਾਂ ਨੇ ਉਸ ਦੇ ਮੈਸੇਜ ਵੀ ਸ਼ੇਅਰ ਕੀਤੇ। ਗੁਰਮੀਤ ਨੇ ਟਵੀਟ ਕੀਤਾ— ਮੈਨੂੰ ਦੁਨੀਆਭਰ ਤੋਂ ਪ੍ਰਸ਼ੰਸਕਾਂ ਦੇ ਫੋਨ ਅਤੇ ਮੈਸੇਜ ਆਉਂਦੇ ਹਨ ਪਰ ਇਕ ਫੈਨ ਆਪਣੀ ਫੈਂਡਮ (ਪ੍ਰਸ਼ੰਸਕਾਂ ਵਾਲੀ ਦੀਵਾਨਗੀ) ਨੂੰ ਸਿੱਧ ਕਰਨ ਲਈ ਸੁਸਾਇਡ ਕਰਨਾ ਚਾਹੁੰਦਾ ਹੈ।''

ਗੁਰਮੀਤ ਨੇ ਅੱਗੇ ਲਿਖਿਆ, ''ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਪਿਆਰ ਕਰਦਾ ਹਾਂ ਪਰ ਇਸ ਤਰ੍ਹਾਂ ਦਾ ਵਿਵਹਾਰ ਬੇਹੱਦ ਨਿਰਾਸ਼ਜਨਕ ਹੈ। ਇਹ ਟ੍ਰਾਮਾ ਕ੍ਰਿਏਟ ਕਰਦਾ ਹੈ। ਤਸਵੀਰ 'ਚ ਜੋ ਵਿਅਕਤੀ ਹੈ, ਉਹ ਮੈਨੂੰ ਮਾਰਨਾ ਚਾਹੁੰਦਾ ਹੈ। ਗੁਰਮੀਤ ਆਪਣੇ ਇਸ ਪ੍ਰਸ਼ੰਸਕ ਦਾ ਇਹ ਪਾਗਲਪਣ ਦੇਖ ਕੇ ਡਰ ਗਏ ਹਨ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਆਪਣਾ ਪਿਆਰ ਦਿਖਾਉਣ ਦਾ ਇਹ ਸਹੀ ਤਰੀਕਾ ਨਹੀਂ ਹੈ। ਹਾਲ ਹੀ 'ਚ ਗੁਰਮੀਤ ਆਪਣੇ ਇੰਡੋਨੇਸ਼ੀਆਈ ਫੈਨ ਨੂੰ ਮਿਲੇ ਅਤੇ ਲੰਚ ਡੇਟ 'ਤੇ ਗਏ ਸਨ। 
ਜ਼ਿਕਰਯੋਗ ਹੈ ਕਿ ਗੁਰਮੀਲ ਪਹਿਲੇ ਅਜਿਹੇ ਸੈਲੀਬ੍ਰੇਟੀ ਨਹੀਂ ਹਨ, ਜਿਨ੍ਹਾਂ ਦਾ ਅਜਿਹੇ ਫੈਨ ਨਾਲ ਸਾਹਮਣਾ ਹੋਇਆ ਹੋਵੇ। ਫੈਨ ਦੀ ਅਜਿਹੀ ਦਹਿਸ਼ਤ ਸਲਮਾਨ ਖਾਨ ਅਤੇ ਸੰਜੇ ਦੱਤ ਵੀ ਦੇਖ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News