ਗਾਇਕ ਗੁਰਮੀਤ ਮੀਤ ਦੀ ਐਲਬਮ ''ਲਾਹੌਰ'' ਦੇ ਗੀਤਾਂ ਦੀ ਹੋਈ ਸ਼ੂਟਿੰਗ

4/16/2019 8:39:02 AM

ਜਲੰਧਰ (ਅਮਰਨਾਥ) - ਪੰਜਾਬ ਦੀ ਬੁਲੰਦ ਆਵਾਜ਼ ਦੇ ਮਾਲਕ ਗੁਰਮੀਤ ਮੀਤ ਵੱਲੋਂ ਤਿਆਰ ਕੀਤੀ ਐਲਬੰਮ 'ਲਾਹੌਰ' ਦੇ ਗੀਤਾਂ ਦੀ ਸ਼ੂਟਿੰਗ ਵਿਸਾਖੀ ਵਾਲੇ ਦਿਨ ਜਲੰਧਰ ਦੇ ਕਬੀਰ ਨਗਰ ਸਥਿਤ ਡੇਵੀਏਟ ਇੰਜੀਨਰਿੰਗ ਕਾਲਜ ਵਿਖੇ ਹੋਈ। ਇਸ ਮੌਕੇ ਅਲਬੰਮ ਦੇ ਪੇਸ਼ਕਾਰ ਦੇਵ ਥਰੀਕੇਵਾਲਾ ਅਤੇ ਗੁਰਧਿਆਨ ਸਿੰਘ ਖਰੋੜ, ਗੀਤਕਾਰ ਭਿੰਦਰ ਸਿੱਖਾਂਵਾਲਾ, ਹਰਵਿੰਦਰ ਸਿੰਘ ਕਾਹਲੋਂ ਉਰਫ ਬਿੰਦਰ ਚਕਰਾਲੀਆ, ਬਲਵੀਰ ਮਾਨ ਜੰਡੀਵਾਲ ਅਤੇ ਮੀਤ ਮਹਿੰਦਪੁਰੀ ਸਮੇਤ ਸੰਗੀਤਕਾਰ ਲਵਲੀ ਸੁਰਜੀਤ, ਮਨੂੰ ਗੰਭੀਰ, ਤਾਰੀ ਬੀਟ ਬ੍ਰੇਕਰ ਅਤੇ ਦਵਿੰਦਰ ਕੈਂਥ ਉਚੇਚੇ ਤੌਰ 'ਤੇ ਸ਼ਾਮਲ ਹੋਏ।

ਇਸ ਮੌਕੇ ਗੁਰਮਨਦੀਪ ਸਿੰਘ ਮੁਕਤਸਰ, ਭੁਪਿੰਦਰ ਸਿੰਘ ਬਾਰਨਗੜ੍ਹ, ਹਰਮੀਤ ਸਿੰਘ ਅਟਵਾਲ ਅਤੇ ਪਿੰਡ ਥਰੀਕੇ ਤੋਂ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News