ਕਿਸਾਨਾਂ ਦੇ ਹੱਕ 'ਚ ਗੁਰਨਾਮ ਭੁੱਲਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ

4/19/2019 9:46:00 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਤੇ ਕਮਾਲ ਦੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਟੁੰਬਣ ਵਾਲੇ ਅਦਾਕਾਰ ਗੁਰਨਾਮ ਭੁੱਲਰ ਦਾ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਬੋਲਾ ਬਾਲਾ ਹੈ। ਇਕ ਤੋਂ ਬਾਅਦ ਇਕ ਫਿਲਮਾਂ 'ਚ ਨਜ਼ਰ ਆਉਣ ਵਾਲੇ ਗੁਰਨਾਮ ਭੁੱਲਰ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਸਮਝਦੇ ਹੋਏ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਗੁਰਨਾਮ ਭੁੱਲਰ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਕੈਸੀ ਜ਼ਿੰਦਗੀ ਆ ਕਿਸਾਨ ਦੀ, ਆਪਣੀ ਮਿਹਨਤ ਦਾ ਫਲ ਰੱਬ ਅੱਖਾਂ ਦੇ ਸਾਹਮਣੇ ਖੋਹ ਕੇ ਲੈ ਜਾਂਦਾ, ਕੱਲ ਰਾਤ ਸਾਰੇ ਪਾਸੇ ਕਣਕਾਂ ਦਾ ਬਹੁਤ ਨੁਕਸਾਨ ਹੋਇਆ, ਵਾਹਿਗੁਰੂ ਇਨ੍ਹਾਂ ਪਰਿਵਾਰਾਂ ਨੂੰ ਹੌਂਸਲਾ ਬਖਸ਼ਣ, ਅਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨਾਂ ਦੀ ਮਦਦ ਲਈ ਲੋੜੀਂਦੇ ਕਦਮ ਜ਼ਰੂਰ ਚੁੱਕੇ।''

 

 
 
 
 
 
 
 
 
 
 
 
 
 
 

Kaisi jindagi aa kisaan di , apni mehnat da fall rab akhaan de sahmne khoo ke lai janda , kal raat saare paase kankaa’n da bhut nuksaan hoya , waheguru pariwara nu haunsla bakshan , ate meri sarkar nu benti hai ke kisana di madad lyi lorhinde kadam chukke 🙏🏻

A post shared by Gurnam Bhullar (@gurnambhullarofficial) on Apr 18, 2019 at 1:12am PDT

ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਆਲੇ-ਦੁਆਲੇ ਦੇ ਸੂਬਿਆਂ 'ਚ ਮੌਸਮ ਖਰਾਬ ਚੱਲ ਰਿਹਾ ਸੀ। ਕਈ ਥਾਂਵਾਂ 'ਤੇ ਮੀਂਹ ਤੇ ਗੜ੍ਹੇ ਮਾਰੀ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਗੁਰਨਾਮ ਭੁੱਲਰ ਤੋਂ ਇਲਾਵਾ ਗਾਇਕ ਪਰਦੀਪ ਸਰਾਂ ਨੇ ਵੀ ਕਿਸਾਨਾਂ ਦੇ ਇਨ੍ਹਾਂ ਹਾਲਾਤਾਂ ਨੂੰ ਇਕ ਗੀਤ ਰਾਹੀਂ ਬਿਆਨ ਕੀਤਾ ਹੈ। ਕਿਸਾਨਾਂ ਲਈ ਉਨ੍ਹਾਂ ਵੱਲੋਂ ਸਰਕਾਰ ਨੂੰ ਕੀਤੀ ਇਸ ਅਪੀਲ ਲਈ ਵੀ ਉਨ੍ਹਾਂ ਦੀਆਂ ਤਾਰੀਫਾਂ ਹੋ ਰਹੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News