ਬੇਅਦਬੀ ਮਾਮਲੇ 'ਚ ਘਿਰੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਮੰਗੀ ਮੁਆਫੀ

9/29/2019 1:22:36 PM

ਅੰਮ੍ਰਿਤਸਰ(ਗੁਰਪ੍ਰੀਤ ਸਿੰਘ)- ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਤੋਂ ਬਾਅਦ ਹੁਣ ਪੰਜਾਬੀ ਗਾਇਕ ਗੁਰਨਾਮ ਭੁੱਲਰ ਵੀ ਆਪਣੀ ਗਲਤੀ ਲਈ ਸੁਰਖੀਆਂ ’ਚ ਆ ਗਏ ਹਨ। ਦੱਸ ਦੇਈਏ ਕਿ ਪਿੱਛਲੇ ਕੁਝ ਦਿਨ ਪਹਿਲਾਂ ਤਰਨਤਾਰਨ ਦੇ ਭਿੱਖੀਵਿੰਡ ਵਿਖੇ ਗੁਰਨਾਮ ਭੁੱਲਰ ਬਾਬਾ ਖੇਤਰਪਾਲ ਦੇ ਇਕ ਧਾਰਮਿਕ ਸਮਾਗਮ ’ਚ ਗਾਉਣ ਲਈ ਪਹੁੰਚੇ ਸਨ। ਜਿੱਥੇ ਗੁਰਨਾਮ ਭੁੱਲਰ ਧਾਰਮਿਕ ਸਮਾਗਮ ਦੌਰਾਨ ਬੂਟ ਪਾ ਕੇ ਸਟੇਜ 'ਤੇ ਚਲੇ ਗਏ ਸਨ। ਜਿਸ ਦੇ ਚਲਦੇ ਬਾਬਾ ਖੇਤਰਪਾਲ ਟਰੱਸਟ ਨੇ ਇਤਜ਼ਾਰ ਜਤਾਇਆ ਅਤੇ ਗੁਰਨਾਮ ਭੁੱਲਰ ਦਾ ਸਖਤ ਵਿਰੋਧ ਕੀਤਾ ਅਤੇ ਉਨ੍ਹਾਂ ਨੇ ਗੁਰਨਾਮ ਭੁੱਲਰ ਦਾ ਪੁਤਲਾ ਵੀ ਸਾੜਿਆ।
 ਇਨ੍ਹਾਂ ਸਭ ਵਿਵਾਦਾਂ ਦੇ ਚਲਦੇ ਗੁਰਨਾਮ ਭੁੱਲਰ ਬੀਤੇ ਦਿਨ ਅੰਮ੍ਰਿਤਸਰ ਵਿਖੇ ਬਾਬਾ ਖੇਤਰਪਾਲ ਦੀ ਦਰਗਾਹ ’ਤੇ ਨਤਮਸਤਕ ਹੋਏ। ਇਸ ਦੌਰਾਨ ਗੁਰਨਾਮ ਭੁੱਲਰ ਨੇ ਆਪਣੀ ਕੀਤੀ ਗਈ ਗਲਤੀ ਲਈ ਮੁਆਫੀ ਮੰਗੀ ਅਤੇ ਕਿਹਾ ਅੱਗੇ ਤੋਂ ਅਜਿਹੀ ਗਲਤੀ ਮੁੜ ਨਹੀਂ ਹੋਵੇਗੀ। ਗੁਰਨਾਮ ਭੁੱਲਰ ਦੀ ਮੁਆਫੀ ਨੂੰ ਮੰਨਦੇ ਹੋਏ ਬਾਬਾ ਖੇਤਰਪਾਲ ਟਰਸਟ ਵਲੋਂ ਉਸ ਨੂੰ ਨਾ ਸਿਰਫ ਮੁਆਫ ਕੀਤਾ, ਸਗੋਂ ਪੁਲਸ ਸ਼ਿਕਾਇਤਾਂ ਵਾਪਸ ਲੈਣ ਦੀ ਗੱਲ ਵੀ ਕਹੀ। 
ਦੱਸਣਯੋਗ ਹੈ ਕਿ ਪੰਜਾਬੀ ਗਾਇਕਾਂ ਦਾ ਮਾੜਾ ਸਮਾਂ ਚੱਲ ਰਿਹਾ ਹੈ ਤੇ ਇਕ ਤੋਂ ਬਾਅਦ ਇਕ ਪੰਜਾਬੀ ਗਾਇਕ ਵਿਵਾਦਾਂ 'ਚ ਘਿਰ ਰਿਹਾ ਹੈ ਪਰ ਬਾਬਾ ਖੇਤਰਪਾਲ ਟਰਸਟ ਵਲੋਂ ਮੁਆਫੀ ਮਿਲਣ ਤੋਂ ਬਾਅਦ ਗੁਰਨਾਮ ਭੁੱਲਰ ਦੀਆਂ ਮੁਸ਼ਕਲਾਂ ਕਾਫੀ ਹੱਦ ਤੱਕ ਆਸਾਨ ਹੋ ਗਈਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News