B''Day Spl : ਨਿੱਕੇ-ਨਿੱਕੇ ਸਟੇਜਾਂ ਤੋਂ ਇੰਝ ਬਣੇ ''ਡਾਇਮੰਡ ਸਟਾਰ'' ਗੁਰਨਾਮ ਭੁੱਲਰ, ਜਾਣੋ ਖਾਸ ਗੱਲਾਂ

2/8/2020 11:59:24 AM

ਜਲੰਧਰ (ਬਿਊਰੋ) — ਨਿੱਕੀਆਂ-ਨਿੱਕੀਆਂ ਸਟੇਜ ਤੋਂ ਵੱਡੇ-ਵੱਡੇ ਅਖਾੜਿਆਂ ਤੱਕ ਪਹੁੰਚੇ ਗਾਇਕ ਗੁਰਨਾਮ ਭੁੱਲਰ ਨੇ ਖੂਬ ਸੰਘਰਸ਼ ਕੀਤਾ, ਜਿਸ ਦੇ ਸਦਕਾ ਅੱਜ ਉਹ ਪੰਜਾਬੀ ਸੰਗੀਤ ਜਗਤ 'ਚ ਬੁਲੰਦੀਆਂ 'ਤੇ ਹਨ। ਗੁਰਨਾਮ ਭੁੱਲਰ ਅੱਜ ਆਪਣਾ 25ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 8 ਫਰਵਰੀ 1995 ਨੂੰ ਪਿੰਡ ਤਮਾਲ ਵਾਲਾ, ਜ਼ਿਲਾ ਫਾਜ਼ਿਲਕਾ 'ਚ ਹੋਇਆ।
Image may contain: 1 person, beard and outdoor
ਇਸ ਖੇਤਰ 'ਚ ਵੀ ਅਜਮਾਉਣਗੇ ਕਿਮਸਤ  
ਗੁਰਨਾਮ ਭੁੱਲਰ ਨੇ ਸਿਰਫ ਗਾਇਕੀ 'ਚ ਹੀ ਨਹੀਂ ਸਗੋਂ ਅਦਾਕਾਰੀ ਦੇ ਖੇਤਰ 'ਚ ਵੀ ਚੰਗਾ ਨਾਂ ਕਮਾਇਆ ਹੈ।  ਗਾਇਕੀ ਤੇ ਅਦਾਕਾਰੀ ਤੋਂ ਬਾਅਦ ਗੁਰਨਾਮ ਭੁੱਲਰ ਪ੍ਰੋਡਕਸ਼ਨ ਖੇਤਰ 'ਚ 'ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ' ਫਿਲਮ ਨਾਲ ਕਿਮਸਤ ਅਜਮਾ ਰਹੇ ਹਨ।
Image may contain: 1 person, sunglasses and suit
ਬਚਪਨ ਤੋਂ ਸੀ ਗਾਇਕੀ ਦਾ ਸ਼ੌਂਕ
ਗੁਰਨਾਮ ਭੁੱਲਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ, ਜਿਸ ਕਰਕੇ ਉਨ੍ਹਾਂ ਨੇ ਛੋਟੀ ਉਮਰੇ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਗੁਰਨਾਮ ਬਚਪਨ ਤੋਂ ਹੀ ਕਾਲਜ ਤੇ ਸਕੂਲ ਦੇ ਸੰਗੀਤਕ ਮੁਕਾਬਲਿਆਂ 'ਚ ਹਿੱਸਾ ਲੈਂਦੇ ਰਹੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਰਿਐਲਿਟੀ ਸ਼ੋਅ 'ਨਿੱਕੀ ਆਵਾਜ਼ ਪੰਜਾਬ ਦੀ' 'ਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਗੁਰਨਾਮ ਭੁੱਲਰ ਨੇ 'ਵਾਇਸ ਆਫ ਪੰਜਾਬ' ਮੁਕਾਬਲੇ 'ਚ ਹਿੱਸਾ ਲਿਆ ਤੇ ਫਿਰ 'ਸਾ ਰੇ ਗਾ ਮਾ ਪਾ' ਸ਼ੋਅ 'ਚ ਦਿਸੇ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਵਾਰ ਫਿਰ 'ਆਵਾਜ਼ ਪੰਜਾਬ ਦੀ' ਦੇ ਸੀਜ਼ਨ 5 'ਚ ਹਿੱਸਾ ਲਿਆ ਤੇ ਇਹ ਮੁਕਾਬਲਾ ਆਪਣੇ ਨਾਂ ਕੀਤਾ।
Image may contain: 1 person, sunglasses, stripes and beard
ਸਾਲ 2014 'ਚ ਆਇਆ ਪਹਿਲਾ ਗੀਤ
ਗੁਰਨਾਮ ਭੁੱਲਰ ਨੇ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਿਊਜ਼ਿਕ ਐੱਮ. ਏ. ਕੀਤੀ ਹੈ। ਗੁਰਨਾਮ ਭੁੱਲਰ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਸਾਲ 2014 'ਚ ਪਹਿਲਾ ਗੀਤ ਗਾਇਆ ਸੀ, ਜਿਸ ਦਾ ਨਾਂ 'ਹੀਰ ਜਿਹੀਆਂ ਕੁੜੀਆਂ' ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਗੀਤ 'ਜ਼ੋਰ' ਤੇ 'ਸਾਹਾਂ ਤੋਂ ਪਿਆਰਿਆਂ' ਆਇਆ ਪਰ ਉਨ੍ਹਾਂ ਨੂੰ ਪਛਾਣ ਸਾਲ 2016 'ਚ ਆਏ ਗੀਤ 'ਰੱਖ ਲਈ ਪਿਆਰ ਨਾਲ' ਮਿਲੀ।
Image may contain: 1 person, smiling, standing, sky and outdoor
'ਡਾਇਮੰਡ' ਗੀਤ ਨੇ ਪਹੁੰਚਾਇਆ ਫਰਸ਼ ਤੋਂ ਅਰਸ਼ ਤੱਕ
'ਹੀਰ ਜਿਹੀਆਂ ਕੁੜੀਆਂ' ਤੋਂ ਸ਼ੁਰੂ ਹੋਏ ਗੁਰਨਾਮ ਭੁੱਲਰ ਨੂੰ ਪਛਾਣ ਗੀਤ 'ਜਿੰਨਾ ਤੇਰਾ ਮੈਂ ਕਰਦੀ' ਤੋਂ ਮਿਲੀ ਪਰ ਉਨ੍ਹਾਂ ਦੇ ਗੀਤ 'ਡਾਇਮੰਡ' ਨੇ ਉਨ੍ਹਾਂ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ ਤੇ ਅੱਜ ਇਹ ਗਾਇਕ ਪੰਜਾਬੀ ਫਿਲਮ ਇੰਡਸਟਰੀ 'ਚ ਵੀ ਸਰਗਰਮ ਹੈ।

Image may contain: 1 person, standing and beard
ਵਿਵਾਦ 'ਤੇ ਮੰਗੀ ਸੀ ਮੁਆਫੀ
ਇਕ ਲਾਈਵ ਸ਼ੋਅ ਦੌਰਾਨ ਗੁਰਨਾਮ ਭੁੱਲਰ ਨੇ ਇਕ ਫੈਨ ਨਾਲ ਸਟੇਜ 'ਤੇ ਬਦਸਲੂਕੀ ਕੀਤੀ ਸੀ। ਦਰਅਸਲ, ਫੈਨ ਵਲੋਂ ਸਟੇਜ 'ਤੇ ਉਨ੍ਹਾਂ ਨੂੰ ਤਸਵੀਰ ਗਿਫਟ ਕੀਤੀ ਗਈ, ਜਿਸ 'ਤੇ ਗੁਰਨਾਮ ਨੇ ਉਸ ਨਾਲ ਬਦਸਲੂਕੀ ਕਰਦੇ ਹੋਏ ਕਿਹਾ ਸੀ, 'ਕੰਪਿਊਟਰ ਤੋਂ ਤਸਵੀਰਾਂ ਕਢਵਾ ਕੇ ਨਾ ਲੈ ਕੇ ਆਇਆ ਕਰੋ।' ਗੁਰਨਾਮ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਗੁਰਨਾਮ ਨੂੰ ਇਸ ਮਾਮਲੇ 'ਚ ਫੈਨ ਤੋਂ ਮੁਆਫੀ ਵੀ ਮੰਗਣੀ ਪਈ ਸੀ।
Image may contain: 1 person, smiling, sitting
ਇਹ ਹਨ ਹਿੱਟ ਗੀਤ
'ਰੱਖ ਲਈ ਪਿਆਰ ਨਾਲ' ਨਾਲ ਪ੍ਰਸਿੱਧੀ ਮਿਲਣ ਤੋਂ ਬਾਅਦ ਗੁਰਨਾਮ ਭੁੱਲਰ ਦੇ ਅਨੇਕਾਂ ਗੀਤ ਆਏ, ਜਿਨ੍ਹਾਂ ਨੂੰ ਦਰਸ਼ਕਾਂ ਨੇ ਖਿੜ੍ਹੇ ਮੱਥੇ ਪ੍ਰਵਾਨ ਕੀਤਾ। ਇਨ੍ਹਾਂ ਗੀਤਾਂ 'ਚ 'ਡਰਾਇਵਰੀ', 'ਜਿਨਾ ਤੇਰਾ ਮੈਂ ਕਰਦੀ', 'ਸ਼ਨੀਵਾਰ', 'ਗੋਰੀਆਂ ਨਾਲ ਗੇੜੇ', 'ਮੁਕਾਕਾਤ', 'ਪਾਗਲ', 'ਆਈ ਡੌਟ ਕੁਇੱਟ', 'ਝਾਂਜਰਾਂ' ਆਦਿ। ਗੁਰਨਾਮ ਭੁੱਲਰ ਦਾ 'ਝਾਂਜਰਾਂ' ਗੀਤ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।
Image may contain: 1 person, standing
ਇੰਝ ਹੋਈ ਫਿਲਮਾਂ 'ਚ ਐਂਟਰੀ
ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ 'ਹਾਈ ਐਂਡ ਯਾਰੀਆਂ' ਨਾਲ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਨੇ ਕੈਮਿਓ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਉਨ੍ਹਾਂ ਨਾਲ 'ਨਿੰਜਾ, ਰਣਜੀਤ ਬਾਵਾ ਤੇ ਜੱਸੀ ਗਿੱਲ ਮੁੱਖ ਭੂਮਿਕਾ 'ਚ ਸਨ। ਗੁਰਨਾਮ ਭੁੱਲਰ ਦੇ ਮੁੱਖ ਅਦਾਕਾਰ ਵਜੋਂ 'ਗੁੱਡੀਆਂ ਪਟੋਲੇ' ਨਾਲ ਐਂਟਰੀ ਕੀਤੀ। ਇਸ ਫਿਲਮ 'ਚ ਉਨ੍ਹਾਂ ਨਾਲ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਸਨ। ਇਸ ਤੋਂ ਇਲਾਵਾ ਗੁਰਨਾਮ ਭੁੱਲਰ ਫਿਲਮ 'ਸੁਰਖੀ ਬਿੰਦੀ' 'ਚ ਵੀ ਕੰਮ ਕਰ ਚੁੱਕੇ ਹਨ।
Image may contain: 1 person, smiling, standing
ਇਸ ਫਿਲਮ 'ਚ ਉਨ੍ਹਾਂ ਨੇ ਸਰਗੁਣ ਮਹਿਤਾ ਨਾਲ ਸਕ੍ਰੀਨ ਸਾਂਝੀ ਕੀਤੀ ਸੀ। ਇਸ ਤੋਂ ਇਲਾਵਾ ਗੁਰਨਾਮ ਭੁੱਲਰ 'ਕੋਕਾ', 'ਵਲੈਤੀ ਯੰਤਰ' ਅਤੇ 'ਸਹੁਰਿਆਂ ਦਾ ਪਿੰਡ ਆ ਗਿਆ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣਗੇ। 'ਸਹੁਰਿਆਂ ਦਾ ਪਿੰਡ ਆ ਗਿਆ' ਫਿਲਮ ਨਾਲ ਇਕ ਵਾਰ ਫਿਰ ਗੁਰਨਾਮ ਭੁੱਲਰ ਸਰਗੁਣ ਮਹਿਤਾ ਨਾਲ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।
Image may contain: 1 person, sitting and beard



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News