ਸਟੇਜ 'ਤੇ ਫੈਨ ਨਾਲ ਬਦਸਲੂਕੀ ਕਰਨ ਤੋਂ ਬਾਅਦ ਗੁਰਨਾਮ ਭੁੱਲਰ ਨੇ ਮੰਗੀ ਮੁਆਫੀ (ਵੀਡੀਓ)

9/19/2019 8:25:54 AM

ਜਲੰਧਰ (ਬਿਊਰੋ) - ਇਨ੍ਹੀਂ ਦਿਨੀਂ ਪੰਜਾਬੀ ਸਿਤਾਰੇ ਆਪਣੇ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਅਜਿਹਾ ਹੀ ਇਕ ਗਾਇਕ ਹੈ ਗੁਰਨਾਮ ਭੁੱਲਰ। ਜੀ ਹਾਂ, ਪਿਛਲੇ ਦਿਨੀਂ ਗੁਰਨਾਮ ਭੁੱਲਰ ਦੇ ਲਾਈਵ ਸਟੇਜ ਸ਼ੋਅ ਦਾ ਇਕ ਵੀਡੀਓ ਕਾਫੀ ਵਾਇਰਲ ਹੋਇਆ, ਜਿਸ 'ਚ ਉਹ ਆਪਣੇ ਇਕ ਫੈਨ ਵੱਲੋਂ ਸਟੇਜ 'ਤੇ ਤੋਹਫੇ 'ਚ ਦਿੱਤੀ ਤਸਵੀਰ 'ਤੇ ਉਸ ਨਾਲ ਬਦਸਲੂਕੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕੰਪਿਊਟਰ ਤੋਂ ਤਸਵੀਰਾਂ ਕਢਵਾ ਕੇ ਨਾ ਲੈ ਕੇ ਆਇਆ ਕਰੋ।

 

 
 
 
 
 
 
 
 
 
 
 
 
 
 

🙏🏻

A post shared by Gurnam Bhullar (@gurnambhullarofficial) on Sep 18, 2019 at 4:21am PDT

ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਅਤੇ ਬਹੁਤ ਸਾਰੇ ਲੋਕਾਂ ਦਾ ਇਸ 'ਤੇ ਗੁੱਸਾ ਵੀ ਜਤਾਇਆ, ਜਿਸ ਤੋਂ ਹੁਣ ਗੁਰਨਾਮ ਭੁੱਲਰ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਗੁਰਨਾਮ ਭੁੱਲਰ ਨੇ ਆਪਣੀ ਇਸ ਬਦਸਲੂਕੀ ਲਈ ਸਫਾਈ ਦਿੱਤੀ ਹੈ ਅਤੇ ਮੁਆਫੀ ਵੀ ਮੰਗੀ ਹੈ। ਗੁਰਨਾਮ ਭੁੱਲਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਤੇ ਮੈਂ ਜਾਣਬੁੱਝ ਕੇ ਅਜਿਹਾ ਵਤੀਰਾ ਨਹੀਂ ਕੀਤਾ। ਮੈਂ ਬਸ ਦੇਖ ਰਿਹਾ ਸੀ ਕਿ ਸ਼ੋਅ 'ਚ ਕੋਈ ਰੁਕਾਵਟ ਨਾ ਆਵੇ। ਫਿਰ ਵੀ ਮੇਰੀ ਇਸ ਗੱਲ ਲਈ ਕਿਸੇ ਨੂੰ ਵੀ ਠੇਸ ਪਹੁੰਚੀ ਅਤੇ ਜਿਸ ਵਿਅਕਤੀ ਲਈ ਇਹ ਅਪਸ਼ਬਦ ਬੋਲੇ ਉਸ ਲਈ ਮੁਆਫੀ ਮੰਗਦਾ ਹਾਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News